Sri Guru Granth Sahib Ji — Ang 682 (spanish)
ਧਨਾਸਰੀ ਮਹਲਾ ੫ ॥ ॥
Dhanaasaree, Fifth Mehla:
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ॥
He does not let His devotees see the difficult times; this is His innate nature.
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ॥
Giving His hand, He protects His devotee; with each and every breath, He cherishes him. ||1||
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ॥
My consciousness remains attached to God.
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ॥
In the beginning, and in the end, God is always my helper and companion; blessed is my friend. ||Pause||
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ॥
My mind is delighted, gazing upon the marvellous, glorious greatness of the Lord and Master.
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ ॥
Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||
ਧਨਾਸਰੀ ਮਹਲਾ ੫ ॥ ॥
Dhanaasaree, Fifth Mehla:
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ॥
One who forgets the Lord of life, the Great Giver - know that he is most unfortunate.
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ॥
One whose mind is in love with the Lord's lotus feet, obtains the pool of ambrosial nectar. ||1||
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ॥
Your humble servant awakes in the Love of the Lord's Name.
ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ॥
All laziness has departed from his body, and his mind is attached to the Beloved Lord. ||Pause||
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ॥
Wherever I look, the Lord is there; He is the string, upon which all hearts are strung.
ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ ॥
Drinking in the water of the Naam, servant Nanak has renounced all other loves. ||2||16||47||
ਧਨਾਸਰੀ ਮਹਲਾ ੫ ॥ ॥
Dhanaasaree, Fifth Mehla:
ਜਨ ਕੇ ਪੂਰਨ ਹੋਏ ਕਾਮ ॥ ॥
All the affairs of the Lord's humble servant are perfectly resolved.
ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ॥
In the utterly poisonous Dark Age of Kali Yuga, the Lord preserves and protects his honor. ||1||Pause||
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ॥
Remembering, remembering God, his Lord and Master in meditation, the Messenger of Death does not approach him.
ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ॥
Liberation and heaven are found in the Saadh Sangat, the Company of the Holy; his humble servant finds the home of the Lord. ||1||
ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ॥
The Lord's lotus feet are the treasure of His humble servant; in them, he finds millions of pleasures and comforts.
ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥ ॥
He remembers the Lord God in meditation, day and night; Nanak is forever a sacrifice to him. ||2||17||48||
ਧਨਾਸਰੀ ਮਹਲਾ ੫ ॥ ॥
Dhanaasaree, Fifth Mehla:
ਮਾਂਗਉ ਰਾਮ ਤੇ ਇਕੁ ਦਾਨੁ ॥ ॥
I beg for one gift only from the Lord.
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥ ॥
May all my desires be fulfilled, meditating on, and remembering Your Name, O Lord. ||1||Pause||
ਚਰਨ ਤੁਮੑਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥ ॥
May Your feet abide within my heart, and may I find the Society of the Saints.
ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥ ॥
May my mind not be afflicted by the fire of sorrow; may I sing Your Glorious Praises, twenty-four hours a day. ||1||
ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥ ॥
May I serve the Lord in my childhood and youth, and meditate on God in my middle and old age.
ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥ ॥
O Nanak, one who is imbued with the Love of the Transcendent Lord, is not reincarnated again to die. ||2||18||49||
ਧਨਾਸਰੀ ਮਹਲਾ ੫ ॥ ॥
Dhanaasaree, Fifth Mehla:
ਮਾਂਗਉ ਰਾਮ ਤੇ ਸਭਿ ਥੋਕ ॥ ॥
I beg only from the Lord for all things.
ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥ ॥
I would hesitate to beg from other people. Remembering God in meditation, liberation is obtained. ||1||Pause||
ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥ ॥
I have studied with the silent sages, and carefully read the Simritees, the Puraanas and the Vedas; they all proclaim that,
ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥ ॥
by serving the Lord, the ocean of mercy, Truth is obtained, and both this world and the next are embellished. ||1||
ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ ॥
All other rituals and customs are useless, without remembering the Lord in meditation.
ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥ ॥
O Nanak, the fear of birth and death has been removed; meeting the Holy Saint, sorrow is dispelled. ||2||19||50||
ਧਨਾਸਰੀ ਮਹਲਾ ੫ ॥ ॥
Dhanaasaree, Fifth Mehla:
ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ॥
Desire is quenched, through the Lord's Name.
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥ ॥
Great peace and contentment come through the Guru's Word, and one's meditation is perfectly focused upon God. ||1||Pause||