Sri Guru Granth Sahib Ji — Ang 1238 (spanish)
ਸਲੋਕ ਮਹਲਾ ੨ ॥ ॥
Shalok, Second Mehla:
ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ ॥
He Himself creates, O Nanak; He establishes the various creatures.
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥ ॥
How can anyone be called bad? We have only One Lord and Master.
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥ ॥
There is One Lord and Master of all; He watches over all, and assigns all to their tasks.
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥ ॥
Some have less, and some have more; no one is allowed to leave empty.
ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥ ॥
Naked we come, and naked we go; in between, we put on a show.
ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥ ॥
O Nanak, one who does not understand the Hukam of God's Command - what will he have to do in the world hereafter? ||1||
ਮਹਲਾ ੧ ॥ ॥
First Mehla:
ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥ ॥
He sends out the various created beings, and he calls back the various created beings again.
ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥ ॥
He himself establishes, and He Himself disestablishes. He fashions them in various forms.
ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥ ॥
And all the human beings who wander around as beggars, He Himself gives in charity to them.
ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥ ॥
As it is recorded, the mortals speak, and as it is recorded, they walk. So why put on all this show?
ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥ ॥
This is the basis of intelligence; this is certified and approved. Nanak speaks and proclaims it.
ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥ ॥
By past actions, each being is judged; what else can anyone say? ||2||
ਪਉੜੀ ॥ ॥
Pauree:
ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥ ॥
The Guru's Word makes the drama play itself out. Through virtue, this becomes evident.
ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥ ॥
Whoever utters the Word of the Guru's Bani - the Lord is enshrined in his mind.
ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥ ॥
Maya's power is gone, and doubt is eradicated; awaken to the Light of the Lord.
ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥ ॥
Those who hold onto goodness as their treasure meet the Guru, the Primal Being.
ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥ ॥
O Nanak, they are intuitively absorbed and blended into the Name of the Lord. ||2||
ਸਲੋਕ ਮਹਲਾ ੨ ॥ ॥
Shalok, Second Mehla:
ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥ ॥
The merchants come from the Banker; He sends the account of their destiny with them.
ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮੑਾਲਿ ॥ ॥
On the basis of their accounts, He issues the Hukam of His Command, and they are left to take care of their merchandise.
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥ ॥
The merchants have purchased their merchandise and packed up their cargo.
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥ ॥
Some depart after having earned a good profit, while others leave, having lost their investment altogether.
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥ ॥
No one asks to have less; who should be celebrated?
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥ ॥
The Lord casts His Glance of Grace, O Nanak, upon those who have preserved their capital investment. ||1||
ਮਹਲਾ ੧ ॥ ॥
First Mehla:
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥ ॥
United, the united separate, and separated, they unite again.
ਜੀਵਿ ਜੀਵਿ ਮੁਏ ਮੁਏ ਜੀਵੇ ॥ ॥
Living, the living die, and dying, they live again.
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥ ॥
They become the fathers of many, and the sons of many; they become the gurus of many, and the disciples.
ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥ ॥
No account can be made of the future or the past; who knows what shall be, or what was?
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥ ॥
All the actions and events of the past are recorded; the Doer did, He does, and He will do.
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥ ॥
The self-willed manmukh dies, while the Gurmukh is saved; O Nanak, the Gracious Lord bestows His Glance of Grace. ||2||
ਪਉੜੀ ॥ ॥
Pauree:
ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥ ॥
The self-willed manmukh wanders in duality, lured and enticed by duality.
ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥ ॥
He practices falsehood and deception, telling lies.
ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥ ॥
Love and attachment to children and spouse is total misery and pain.
ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥ ॥
He is gagged and bound at the door of the Messenger of Death; he dies, and wanders lost in reincarnation.
ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥ ॥
The self-willed manmukh wastes his life; Nanak loves the Lord. ||3||
ਸਲੋਕ ਮਹਲਾ ੨ ॥ ॥
Shalok, Second Mehla:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ ॥
Those who are blessed with the glorious greatness of Your Name - their minds are imbued with Your Love.
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ॥
O Nanak, there is only One Ambrosial Nectar; there is no other nectar at all.
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ ॥
O Nanak, the Ambrosial Nectar is obtained within the mind, by Guru's Grace.
ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ ॥੧॥ ॥
They alone drink it in with love, who have such pre-ordained destiny. ||1||