Sri Guru Granth Sahib Ji — Ang 1224 (spanish)
ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥ ॥
Slave Nanak asks for the Blessed Vision of God. It is the Support of his mind and body. ||2||78||101||
ਸਾਰਗ ਮਹਲਾ ੫ ॥ ॥
Saarang, Fifth Mehla:
ਮੈਲਾ ਹਰਿ ਕੇ ਨਾਮ ਬਿਨੁ ਜੀਉ ॥ ॥
Without the Name of the Lord, the soul is polluted.
ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥ ॥
The True Lord God has Himself administered the intoxicating drug of corruption, and led the mortal astray. ||1||Pause||
ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥ ॥
Wandering through millions of incarnations in countless ways, he does not find stability anywhere.
ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥ ॥
The faithless cynic does not intuitively meet with the Perfect True Guru; he continues coming and going in reincarnation. ||1||
ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥ ॥
Please save me, O All-powerful Lord God, O Great Giver; O God, You are Inaccessible and Infinite.
ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥ ॥
Slave Nanak seeks Your Sanctuary, to cross over the terrible world-ocean, and reach the other shore. ||2||79||102||
ਸਾਰਗ ਮਹਲਾ ੫ ॥ ॥
Saarang, Fifth Mehla:
ਰਮਣ ਕਉ ਰਾਮ ਕੇ ਗੁਣ ਬਾਦ ॥ ॥
To chant the Glorious Praises of the Lord is Sublime.
ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥ ॥
In the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥ ॥
Meditating in remembrance on the One Unmoving, Eternal, Unchanging Lord God, the intoxication of Maya wears off.
ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥ ॥
One who is blessed with intuitive peace and poise, and the vibrations of the Unstruck Celestial Bani, never suffers again. ||1||
ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥ ॥
Even Brahma and his sons sing God's Praises; Sukdayv and Prahlaad sing His Praises as well.
ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥ ॥
Drinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||
ਸਾਰਗ ਮਹਲਾ ੫ ॥ ॥
Saarang, Fifth Mehla:
ਕੀਨੑੇ ਪਾਪ ਕੇ ਬਹੁ ਕੋਟ ॥ ॥
He commits many millions of sins.
ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥ ॥
Day and night, he does not get tired of them, and he never finds release. ||1||Pause||
ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥ ॥
He carries on his head a terrible, heavy load of sin and corruption.
ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥ ॥
In an instant, he is exposed. The Messenger of Death seizes him by his hair. ||1||
ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥ ॥
He is consigned to countless forms of reincarnation, into beasts, ghosts, camels and donkeys.
ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ ॥੨॥੮੧॥੧੦੪॥ ॥
Vibrating and meditating on the Lord of the Universe in the Saadh Sangat, the Company of the Holy, O Nanak, you shall never be struck or harmed at all. ||2||81||104||
ਸਾਰਗ ਮਹਲਾ ੫ ॥ ॥
Saarang, Fifth Mehla:
ਅੰਧੇ ਖਾਵਹਿ ਬਿਸੂ ਕੇ ਗਟਾਕ ॥ ॥
He is so blind! He is eating loads of poison.
ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ ॥ ॥
His eyes, ears and body are totally exhausted; he shall lose his breath in an instant. ||1||Pause||
ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ ॥ ॥
Making the poor suffer, he fills his belly, but the wealth of Maya shall not go with him.
ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥੧॥ ॥
Committing sinful mistakes again and again, he regrets and repents, but he can never give them up. ||1||
ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥ ॥
The Messenger of Death comes to slaughter the slanderer; he beats him on his head.
ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥ ॥
O Nanak, he cuts himself with his own dagger, and damages his own mind. ||2||82||105||
ਸਾਰਗ ਮਹਲਾ ੫ ॥ ॥
Saarang, Fifth Mehla:
ਟੂਟੀ ਨਿੰਦਕ ਕੀ ਅਧ ਬੀਚ ॥ ॥
The slanderer is destroyed in mid-stream.
ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥ ॥
Our Lord and Master is the Saving Grace, the Protector of His humble servants; those who have turned their backs on the Guru are overtaken by death. ||1||Pause||
ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥ ॥
No one listens to what he says; he is not allowed to sit anywhere.
ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥ ॥
He suffers in pain here, and falls into hell hereafter. He wanders in endless reincarnations. ||1||
ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥ ॥
He has become infamous across worlds and galaxies; he receives according to what he has done.
ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥ ॥
Nanak seeks the Sanctuary of the Fearless Creator Lord; he sings His Glorious Praises in ecstasy and bliss. ||2||83||106||
ਸਾਰਗ ਮਹਲਾ ੫ ॥ ॥
Saarang, Fifth Mehla:
ਤ੍ਰਿਸਨਾ ਚਲਤ ਬਹੁ ਪਰਕਾਰਿ ॥ ॥
Desire plays itself out in so many ways.