Sri Guru Granth Sahib Ji — Ang 1151 (spanish)
ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ ॥
Their fears and doubts are dispelled in an instant.
ਪਾਰਬ੍ਰਹਮੁ ਵਸਿਆ ਮਨਿ ਆਇ ॥੧॥ ॥
The Supreme Lord God comes to dwell in their minds. ||1||
ਰਾਮ ਰਾਮ ਸੰਤ ਸਦਾ ਸਹਾਇ ॥ ॥
The Lord is forever the Help and Support of the Saints.
ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ ॥
Inside the home of the heart, and outside as well, the Transcendent Lord is always with us, permeating and pervading all places. ||1||Pause||
ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ ॥
The Lord of the World is my wealth, property, youth and ways and means.
ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ ॥
He continually cherishes and brings peace to my soul and breath of life.
ਅਪਨੇ ਦਾਸ ਕਉ ਦੇ ਰਾਖੈ ਹਾਥ ॥ ॥
He reaches out with His Hand and saves His slave.
ਨਿਮਖ ਨ ਛੋਡੈ ਸਦ ਹੀ ਸਾਥ ॥੨॥ ॥
He does not abandon us, even for an instant; He is always with us. ||2||
ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ ॥
There is no other Beloved like the Lord.
ਸਾਰਿ ਸਮੑਾਲੇ ਸਾਚਾ ਸੋਇ ॥ ॥
The True Lord takes care of all.
ਮਾਤ ਪਿਤਾ ਸੁਤ ਬੰਧੁ ਨਰਾਇਣੁ ॥ ॥
The Lord is our Mother, Father, Son and Relation.
ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥ ॥
Since the beginning of time, and throughout the ages, His devotees sing His Glorious Praises. ||3||
ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ ॥
My mind is filled with the Support and the Power of the Lord.
ਏਕ ਬਿਨਾ ਦੂਜਾ ਨਹੀ ਹੋਰੁ ॥ ॥
Without the Lord, there is no other at all.
ਨਾਨਕ ਕੈ ਮਨਿ ਇਹੁ ਪੁਰਖਾਰਥੁ ॥ ॥
Nanak's mind is encouraged by this hope,
ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ ॥
that God will accomplish my objectives in life. ||4||38||51||
ਭੈਰਉ ਮਹਲਾ ੫ ॥ ॥
Bhairao, Fifth Mehla:
ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ ॥
Fear itself becomes afraid, when the mortal remembers the Lord's Name in meditation.
ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ ॥
All the diseases of the three gunas - the three qualities - are cured, and tasks of the Lord's slaves are perfectly accomplished. ||1||Pause||
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ ॥
The people of the Lord always sing His Glorious Praises; they attain His Perfect Mansion.
ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ ॥
Even the Righteous Judge of Dharma and the Messenger of Death yearn, day and night, to be sanctified by the Blessed Vision of the Lord's humble servant. ||1||
ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ ॥
Sexual desire, anger, intoxication, egotism, slander and egotistical pride are eradicted in the Saadh Sangat, the Company of the Holy.
ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ ॥
By great good fortune, such Saints are met. Nanak is forever a sacrifice to them. ||2||39||52||
ਭੈਰਉ ਮਹਲਾ ੫ ॥ ॥
Bhairao, Fifth Mehla:
ਪੰਚ ਮਜਮੀ ਜੋ ਪੰਚਨ ਰਾਖੈ ॥ ॥
One who harbors the five thieves, becomes the embodiment of these five.
ਮਿਥਿਆ ਰਸਨਾ ਨਿਤ ਉਠਿ ਭਾਖੈ ॥ ॥
He gets up each day and tells lies.
ਚਕ੍ਰ ਬਣਾਇ ਕਰੈ ਪਾਖੰਡ ॥ ॥
He applies ceremonial religious marks to his body, but practices hypocrisy.
ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ ॥
He wastes away in sadness and pain, like a lonely widow. ||1||
ਹਰਿ ਕੇ ਨਾਮ ਬਿਨਾ ਸਭ ਝੂਠੁ ॥ ॥
Without the Name of the Lord, everything is false.
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ ॥
Without the Perfect Guru, liberation is not obtained. In the Court of the True Lord, the faithless cynic is plundered. ||1||Pause||
ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ ॥
One who does not know the Lord's Creative Power is polluted.
ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ ॥
Ritualistically plastering one's kitchen square does not make it pure in the Eyes of the Lord.
ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ ॥
If a person is polluted within, he may wash himself everyday on the outside,
ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ ॥
but in the Court of the True Lord, he forfeits his honor. ||2||
ਮਾਇਆ ਕਾਰਣਿ ਕਰੈ ਉਪਾਉ ॥ ॥
He works for the sake of Maya,
ਕਬਹਿ ਨ ਘਾਲੈ ਸੀਧਾ ਪਾਉ ॥ ॥
but he never places his feet on the right path.
ਜਿਨਿ ਕੀਆ ਤਿਸੁ ਚੀਤਿ ਨ ਆਣੈ ॥ ॥
He never even remembers the One who created him.
ਕੂੜੀ ਕੂੜੀ ਮੁਖਹੁ ਵਖਾਣੈ ॥੩॥ ॥
He speaks falsehood, only falsehood, with his mouth. ||3||
ਜਿਸ ਨੋ ਕਰਮੁ ਕਰੇ ਕਰਤਾਰੁ ॥ ॥
That person, unto whom the Creator Lord shows Mercy,
ਸਾਧਸੰਗਿ ਹੋਇ ਤਿਸੁ ਬਿਉਹਾਰੁ ॥ ॥
deals with the Saadh Sangat, the Company of the Holy.
ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ ॥
One who lovingly worships the Lord's Name,
ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ ॥
says Nanak - no obstacles ever block his way. ||4||40||53||
ਭੈਰਉ ਮਹਲਾ ੫ ॥ ॥
Bhairao, Fifth Mehla:
ਨਿੰਦਕ ਕਉ ਫਿਟਕੇ ਸੰਸਾਰੁ ॥ ॥
The entire universe curses the slanderer.
ਨਿੰਦਕ ਕਾ ਝੂਠਾ ਬਿਉਹਾਰੁ ॥ ॥
False are the dealings of the slanderer.
ਨਿੰਦਕ ਕਾ ਮੈਲਾ ਆਚਾਰੁ ॥ ॥
The slanderer's lifestyle is filthy and polluted.
ਦਾਸ ਅਪੁਨੇ ਕਉ ਰਾਖਨਹਾਰੁ ॥੧॥ ॥
The Lord is the Saving Grace and the Protector of His slave. ||1||
ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ॥
The slanderer dies with the rest of the slanderers.
ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ ॥
The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||