Sri Guru Granth Sahib Ji — Ang 1137 (spanish)
ਖਟੁ ਸਾਸਤ੍ਰ ਮੂਰਖੈ ਸੁਨਾਇਆ ॥ ॥
The six Shaastras may be read to a fool,
ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥ ॥
but it is like the wind blowing in the ten directions. ||3||
ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥ ॥
It is like threshing a crop without any corn - nothing is gained.
ਤਿਉ ਸਾਕਤ ਤੇ ਕੋ ਨ ਬਰਾਸਾਇਆ ॥੪॥ ॥
In the same way, no benefit comes from the faithless cynic. ||4||
ਤਿਤ ਹੀ ਲਾਗਾ ਜਿਤੁ ਕੋ ਲਾਇਆ ॥ ॥
As the Lord attaches them, so are all attached.
ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥੫॥੫॥ ॥
Says Nanak, God has formed such a form. ||5||5||
ਭੈਰਉ ਮਹਲਾ ੫ ॥ ॥
Bhairao, Fifth Mehla:
ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥ ॥
He created the soul, the breath of life and the body.
ਜਿਨਹਿ ਉਪਾਏ ਤਿਸ ਕਉ ਪੀਰ ॥੧॥ ॥
He created all beings, and knows their pains. ||1||
ਗੁਰੁ ਗੋਬਿੰਦੁ ਜੀਅ ਕੈ ਕਾਮ ॥ ॥
The Guru, the Lord of the Universe, is the Helper of the soul.
ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥ ॥
Here and herafter, He always provides shade. ||1||Pause||
ਪ੍ਰਭੁ ਆਰਾਧਨ ਨਿਰਮਲ ਰੀਤਿ ॥ ॥
Worship and adoration of God is the pure way of life.
ਸਾਧਸੰਗਿ ਬਿਨਸੀ ਬਿਪਰੀਤਿ ॥੨॥ ॥
In the Saadh Sangat, the Company of the Holy, the love of duality vanishes. ||2||
ਮੀਤ ਹੀਤ ਧਨੁ ਨਹ ਪਾਰਣਾ ॥ ॥
Friends, well-wishers and wealth will not support you.
ਧੰਨਿ ਧੰਨਿ ਮੇਰੇ ਨਾਰਾਇਣਾ ॥੩॥ ॥
Blessed, blessed is my Lord. ||3||
ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ॥
Nanak utters the Ambrosial Bani of the Lord.
ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥ ॥
Except the One Lord, he does not know any other at all. ||4||6||
ਭੈਰਉ ਮਹਲਾ ੫ ॥ ॥
Bhairao, Fifth Mehla:
ਆਗੈ ਦਯੁ ਪਾਛੈ ਨਾਰਾਇਣ ॥ ॥
The Lord is in front of me, and the Lord is behind me.
ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥੧॥ ॥
My Beloved Lord, the Source of Nectar, is in the middle as well. ||1||
ਪ੍ਰਭੂ ਹਮਾਰੈ ਸਾਸਤ੍ਰ ਸਉਣ ॥ ॥
God is my Shaastra and my favorable omen.
ਸੂਖ ਸਹਜ ਆਨੰਦ ਗ੍ਰਿਹ ਭਉਣ ॥੧॥ ਰਹਾਉ ॥ ॥
In His Home and Mansion, I find peace, poise and bliss. ||1||Pause||
ਰਸਨਾ ਨਾਮੁ ਕਰਨ ਸੁਣਿ ਜੀਵੇ ॥ ॥
Chanting the Naam, the Name of the Lord, with my tongue, and hearing it with my ears, I live.
ਪ੍ਰਭੁ ਸਿਮਰਿ ਸਿਮਰਿ ਅਮਰ ਥਿਰੁ ਥੀਵੇ ॥੨॥ ॥
Meditating, meditating in remembrance on God, I have become eternal, permanent and stable. ||2||
ਜਨਮ ਜਨਮ ਕੇ ਦੂਖ ਨਿਵਾਰੇ ॥ ॥
The pains of countless lifetimes have been erased.
ਅਨਹਦ ਸਬਦ ਵਜੇ ਦਰਬਾਰੇ ॥੩॥ ॥
The Unstruck Sound-current of the Shabad, the Word of God, vibrates in the Court of the Lord. ||3||
ਕਰਿ ਕਿਰਪਾ ਪ੍ਰਭਿ ਲੀਏ ਮਿਲਾਏ ॥ ॥
Granting His Grace, God has blended me with Himself.
ਨਾਨਕ ਪ੍ਰਭ ਸਰਣਾਗਤਿ ਆਏ ॥੪॥੭॥ ॥
Nanak has entered the Sanctuary of God. ||4||7||
ਭੈਰਉ ਮਹਲਾ ੫ ॥ ॥
Bhairao, Fifth Mehla:
ਕੋਟਿ ਮਨੋਰਥ ਆਵਹਿ ਹਾਥ ॥ ॥
It brings millions of desires to fulfillment.
ਜਮ ਮਾਰਗ ਕੈ ਸੰਗੀ ਪਾਂਥ ॥੧॥ ॥
On the Path of Death, It will go with you and help you. ||1||
ਗੰਗਾ ਜਲੁ ਗੁਰ ਗੋਬਿੰਦ ਨਾਮ ॥ ॥
The Naam, the Name of the Lord of the Universe, is the holy water of the Ganges.
ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥ ॥
Whoever meditates on it, is saved; drinking it in, the mortal does not wander in reincarnation again. ||1||Pause||
ਪੂਜਾ ਜਾਪ ਤਾਪ ਇਸਨਾਨ ॥ ॥
It is my worship, meditation, austerity and cleansing bath.
ਸਿਮਰਤ ਨਾਮ ਭਏ ਨਿਹਕਾਮ ॥੨॥ ॥
Meditating in remembrance on the Naam, I have become free of desire. ||2||
ਰਾਜ ਮਾਲ ਸਾਦਨ ਦਰਬਾਰ ॥ ॥
It is my domain and empire, wealth, mansion and court.
ਸਿਮਰਤ ਨਾਮ ਪੂਰਨ ਆਚਾਰ ॥੩॥ ॥
Meditating in remembrance on the Naam brings perfect conduct. ||3||
ਨਾਨਕ ਦਾਸ ਇਹੁ ਕੀਆ ਬੀਚਾਰੁ ॥ ॥
Slave Nanak has deliberated, and has come to this conclusion:
ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥੪॥੮॥ ॥
Without the Lord's Name, everything is false and worthless, like ashes. ||4||8||
ਭੈਰਉ ਮਹਲਾ ੫ ॥ ॥
Bhairao, Fifth Mehla:
ਲੇਪੁ ਨ ਲਾਗੋ ਤਿਲ ਕਾ ਮੂਲਿ ॥ ॥
The poison had absolutely no harmful effect.
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥ ॥
But the wicked Brahmin died in pain. ||1||
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ॥
The Supreme Lord God Himself has saved His humble servant.
ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥ ॥
The sinner died through the Power of the Guru. ||1||Pause||
ਅਪਣਾ ਖਸਮੁ ਜਨਿ ਆਪਿ ਧਿਆਇਆ ॥ ॥
The humble servant of the Lord and Master meditates on Him.
ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥ ॥
He Himself has destroyed the ignorant sinner. ||2||
ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥ ॥
God is the Mother, the Father and the Protector of His slave.
ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥ ॥
The face of the slanderer, here and hereafter, is blackened. ||3||
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ॥
The Transcendent Lord has heard the prayer of servant Nanak.
ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥੪॥੯॥ ॥
The filthy sinner lost hope and died. ||4||9||
ਭੈਰਉ ਮਹਲਾ ੫ ॥ ॥
Bhairao, Fifth Mehla:
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ॥
Excellent, excellent, excellent, excellent, excellent is Your Name.
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥ ॥
False, false, false, false is pride in the world. ||1||Pause||
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥ ॥
The glorious vision of Your slaves, O Infinite Lord, is wonderful and beauteous.