Sri Guru Granth Sahib Ji — Ang 959 (punjabi)
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥
ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ ।
ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥
ਹੇ ਨਾਨਕ! ਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ,
ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥
ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ) ਤੇ ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ।੧।
ਮਃ ੫ ॥
ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥
ਮਨ ਦੇ ਮੁਰੀਦ ਬੰਦਿਆਂ ਨਾਲ ਮਿਤ®ਤਾ ਨਿਰੀ ਮਾਇਆ ਦੀ ਖ਼ਾਤਰ ਹੀ ਗਾਂਢਾ-ਤੋਪਾ ਹੁੰਦਾ ਹੈ,
ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥
ਉਹ ਕਦੇ (ਮਿਤ®ਤਾ ਦੀ) ਪੱਕੀ ਗੰਢ ਨਹੀਂ ਪਾਂਦੇ, ਛੇਤੀ ਹੀ ਸਾਥ ਛੱਡ ਜਾਂਦੇ ਹਨ ।
ਜਿਚਰੁ ਪੈਨਨਿ ਖਾਵਨੑੇ ਤਿਚਰੁ ਰਖਨਿ ਗੰਢੁ ॥
ਮਨਮੁਖਾਂ ਨੂੰ ਜਿਤਨਾ ਚਿਰ ਪਹਿਨਣ ਤੇ ਖਾਣ ਨੂੰ ਮਿਲਦਾ ਰਹੇ ਉਤਨਾ ਚਿਰ ਜੋੜ ਰੱਖਦੇ ਹਨ,
ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥
ਜਿਸ ਦਿਨ ਉਹਨਾਂ ਦੇ ਖਾਣ-ਹੰਢਾਣ ਦੀ ਕੋਈ ਗੱਲ ਪੁੱਜ ਨ ਆਵੇ,
ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥
ਉਸ ਦਿਨ ਉਹ ਫਿੱਕਾ ਬੋਲ ਬੋਲਣ ਲੱਗ ਪੈਂਦੇ ਹਨ; ਅੰਨ੍ਹੇ ਗਿਆਨ-ਹੀਣ ਮਨਮੁਖਾਂ ਨੂੰ (ਨਿਰਾ ਸਰੀਰ ਦਾ ਹੀ ਝੁਲਕਾ ਰਹਿੰਦਾ ਹੈ) ਆਤਮਾ ਦੀ ਕੋਈ ਸੂਝ ਨਹੀਂ ਹੁੰਦੀ ।
ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥
ਮਨਮੁਖਾਂ ਦਾ ਕੱਚਾ ਗਾਂਢਾ-ਤੋਪਾ (ਬਹੁਤ ਚਿਰ) ਨਹੀਂ ਤੱਗਦਾ ਜਿਵੇਂ ਚਿੱਕੜ ਨਾਲ ਬੱਝਾ ਹੋਇਆ ਪੱਥਰਾਂ ਦਾ ਬੰਨ੍ਹ (ਛੇਤੀ ਢਹਿ ਪੈਂਦਾ ਹੈ);
ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥
ਅੰਨ੍ਹੇ ਮਨਮੁਖ ਆਪਣੇ ਅਸਲੇ ਨੂੰ ਨਹੀਂ ਸਮਝਦੇ (ਨਿਰਾ ਬਾਹਰਲਾ) ਵਿਅਰਥ ਪਿੱਟਣਾ ਪਿੱਟਦੇ ਰਹਿੰਦੇ ਹਨ,
ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥
ਨਿਕੰਮੇ ਮੋਹ ਵਿਚ ਫਸੇ ਹੋਏ ਮਨਮੁਖਾਂ ਦੀ ਉਮਰ ‘ਮੈਂ, ਮੈਂ’ ਕਰਦਿਆਂ ਹੀ ਗੁਜ਼ਰ ਜਾਂਦੀ ਹੈ ।
ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥
ਹੇ ਨਾਨਕ! ਜਿਸ ਜਿਸ ਮਨੁੱਖ ਉਤੇ ਪ੍ਰਭੂ ਆਪਣੀ ਕਿਰਪਾ ਕਰਦਾ ਹੈ,
ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥
ਧੁਰੋਂ ਹੀ ਪੂਰੀ ਬਖ਼ਸ਼ਸ਼ ਕਰਦਾ ਹੈ ਉਹ ਬੰਦੇ (ਇਸ ਕੂੜੇ ਮੋਹ ਵਿਚੋਂ) ਬਚ ਜਾਂਦੇ ਹਨ, ਉਹ ਸਤਿਗੁਰੂ ਦੀ ਸਰਨ ਪੈਂਦੇ ਹਨ ।੨।
ਪਉੜੀ ॥
pauVI[
ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਦੇ ਦਰਸ਼ਨ ਦਾ ਰੰਗ ਚੜ੍ਹ ਗਿਆ ਹੈ, ਉਹਨਾਂ ਨੂੰ ਹੀ ਸੱਚੇ ਪ੍ਰਭੂ ਦਾ ਰੂਪ ਸਮਝੋ ।
ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥
ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਜਤਨ ਕਰੋ ਕਿ ਕਿਸੇ ਨ ਕਿਸੇ ਤਰ੍ਹਾਂ ਉਹਨਾਂ ਦੀ ਚਰਨ-ਧੂੜ ਮਿਲ ਜਾਏ,
ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥
ਕਿਉਂਕਿ ਜੇਹੜਾ ਮਨ (ਵਿਕਾਰਾਂ ਨਾਲ) ਮੈਲਾ ਹੋ ਕੇ ਵਿਕਾਰ-ਰੂਪ ਹੀ ਬਣ ਚੁਕਾ ਹੈ ਉਹ ਉਹਨਾਂ ਦੀ ਸੰਗਤਿ ਵਿਚ ਪਵਿਤ® ਹੋ ਜਾਂਦਾ ਹੈ,
ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥
(ਉਨ੍ਹਾਂ ਦੀ ਸੰਗਤਿ ਦੀ ਬਰਕਤ ਨਾਲ) ਪ੍ਰਭੂ ਦਾ ਦਰ ਦਿੱਸ ਪੈਂਦਾ ਹੈ, ਤੇ ਭਰਮ-ਭੁਲੇਖਿਆਂ ਦੇ ਕਾਰਨ (ਬੰਦ ਹੋਇਆ ਹੋਇਆ ਆਤਮਕ) ਦਰਵਾਜ਼ਾ ਖੁਲ੍ਹ ਜਾਂਦਾ ਹੈ ।
ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥
(ਪਰ ਇਹ ਪ੍ਰਭੂ ਦੀ ਆਪਣੀ ਮੇਹਰ ਹੀ ਹੈ) ਜਿਸ ਨੂੰ ਆਪਣਾ ਟਿਕਾਣਾ ਵਿਖਾਲ ਦੇਂਦਾ ਹੈ,
ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥
ਉਸ ਨੂੰ (ਉਸ ਦੇ ਉਸ ਟਿਕਾਣੇ ਤੋਂ ਫਿਰ) ਧੱਕਾ ਨਹੀਂ ਮਿਲਦਾ, ਉਸ ਪ੍ਰਭੂ ਦੀ ਮੇਹਰ ਦੀ ਰਤਾ ਭਰ ਝਾਤੀ ਨਾਲ ਉਸ ਦਾ ਤਨ ਮਨ ਖਿੜ ਪੈਂਦਾ ਹੈ ।
ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ, ਪਰਮਾਤਮਾ ਦਾ ਨਾਮ-ਰੂਪ ਨੌ ਖ਼ਜ਼ਾਨੇ (ਮਿਲ ਜਾਣਗੇ) ।
ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥
ਜਿਸ ਦੇ ਮੱਥੇ ਉਤੇ ਭਾਗ ਜਾਗ ਪਏ, ਉਸੇ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੈ ।੫।
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥
ਹੇ ਸੁੰਦਰ ਜੀਵ-ਇਸਤ®ੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ;
ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥
ਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ—ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ
ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥
(ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ ।
ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥
ਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ,
ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥
ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ ।
ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥
(ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ—ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ,
ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥
ਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ Eਧਰ ਲੱਗੀ ਹੋਈ ਹਾਂ ।
ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥
ਉਹੀ ਜੀਵ-ਇਸਤ®ੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ,
ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥
ਪਤੀ-ਪ੍ਰਭੂ ਨੇ ਉਸ ਇਸਤ®ੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ ।
ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
ਮੈਂ ਭਾਗ-ਹੀਣ ਜੀਵ-ਇਸਤ®ੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ?
ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥
ਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥
ਹੇ ਮਨ! ਤੂੰ ਕਿਉਂ ਡੋਲਦਾ ਹੈਂ? ਪਰਮਾਤਮਾ ਤੇਰੀ ਕਾਮਨਾ ਪੂਰੀ ਕਰਨ ਵਾਲਾ ਹੈ,
ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥
ਗੁਰੂ ਨੂੰ ਅਕਾਲ ਪੁਰਖ ਨੂੰ ਸਿਮਰ, ਉਹ ਸਾਰੇ ਦੁੱਖ ਨਾਸ ਕਰਨ ਵਾਲਾ ਹੈ ।
ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥
ਹੇ ਮਨ! ਪ੍ਰਭੂ ਦਾ ਨਾਮ ਜਪ, ਤੇਰੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਣਗੇ ।
ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥
ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਵੇ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ,
ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥
ਉਹ ਮਾਇਆ ਦਾ ਭੈੜਾ ਚਸਕਾ ਛੱਡ ਦੇਂਦੇ ਹਨ, ਤੇ ਬੇਅੰਤ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ,
ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥
ਉਹ ਅੱਠੇ ਪਹਰ ਇਕ ਪ੍ਰਭੂ ਦੀ ਹੀ ਯਾਦ ਵਿਚ ਜੁੜੇ ਰਹਿੰਦੇ ਹਨ, ਪ੍ਰਭੂ ਦਾ ਹੀ ਹੁਕਮ ਮੰਨਦੇ ਹਨ ।