Sri Guru Granth Sahib Ji — Ang 898 (punjabi)
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਕਿਸੁ ਭਰਵਾਸੈ ਬਿਚਰਹਿ ਭਵਨ ॥
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?
ਮੂੜ ਮੁਗਧ ਤੇਰਾ ਸੰਗੀ ਕਵਨ ॥
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?
ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥
ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ ।
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥
ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ।੧।
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥
ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ ।
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ।੧।ਰਹਾਉ।
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥
ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ।
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥
ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ) ।
ਭਰਮਤ ਭਰਮਤ ਮਹਾ ਦੁਖੁ ਪਾਇਆ ॥
ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ ।
ਤਰੀ ਨ ਜਾਈ ਦੁਤਰ ਮਾਇਆ ॥੨॥
ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ । (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ।੨।
ਕਾਮਿ ਨ ਆਵੈ ਸੁ ਕਾਰ ਕਮਾਵੈ ॥
ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।
ਆਪਿ ਬੀਜਿ ਆਪੇ ਹੀ ਖਾਵੈ ॥
(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ ।
ਰਾਖਨ ਕਉ ਦੂਸਰ ਨਹੀ ਕੋਇ ॥
(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ।
ਤਉ ਨਿਸਤਰੈ ਜਉ ਕਿਰਪਾ ਹੋਇ ॥੩॥
ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ।੩।
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥
ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹ
ਅਪਨੇ ਦਾਸ ਕਉ ਕੀਜੈ ਦਾਨੁ ॥
ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ) ਦਾਨ ਦੇਹ ।
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥
ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ, ਮਿਹਰ ਕਰ।
ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥
ਹੇ ਨਾਨਕ! (ਆਖ) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ, ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ ।੪।੩੭।੪੮।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਇਹ ਲੋਕੇ ਸੁਖੁ ਪਾਇਆ ॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ®ਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ,
ਨਹੀ ਭੇਟਤ ਧਰਮ ਰਾਇਆ ॥
(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ ।
ਹਰਿ ਦਰਗਹ ਸੋਭਾਵੰਤ ॥
ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,
ਫੁਨਿ ਗਰਭਿ ਨਾਹੀ ਬਸੰਤ ॥੧॥
ਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ।੧।
ਜਾਨੀ ਸੰਤ ਕੀ ਮਿਤ੍ਰਾਈ ॥
(ਸੋ ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
ਹੇ ਭਾਈ! ਪੂਰਬਲੇ ਸੰਜੋਗ ਦੇ ਕਾਰਨ (ਤੈਨੂੰ ਗੁਰੂ ਦੀ ਮਿੱਤ®ਤਾ) ਪ੍ਰਾਪਤ ਹੋਈ ਹੈ । (ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ ।੧।ਰਹਾਉ।
ਗੁਰ ਕੈ ਚਰਣਿ ਚਿਤੁ ਲਾਗਾ ॥
ਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ
ਧੰਨਿ ਧੰਨਿ ਸੰਜੋਗੁ ਸਭਾਗਾ ॥
ਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ।
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
ਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ।੨।
ਸਾਧ ਕੀ ਸਚੁ ਟਹਲ ਕਮਾਨੀ ॥
ਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ,
ਤਬ ਹੋਏ ਮਨ ਸੁਧ ਪਰਾਨੀ ॥
ਤਦੋਂ ਉਹਨਾਂ ਦੇ ਮਨ ਪਵਿੱਤ® ਹੋ ਜਾਂਦੇ ਹਨ ।
ਜਨ ਕਾ ਸਫਲ ਦਰਸੁ ਡੀਠਾ ॥
ਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ,
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥
(ਉਂਞ ਤਾਂ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ, ਪਰ ਉਸ ਨੂੰ ਇਸ ਨਾਮ ਫਲ ਦੀ ਪ੍ਰਾਪਤੀ ਹੋਈ । ।੩।
ਮਿਟਾਨੇ ਸਭਿ ਕਲਿ ਕਲੇਸ ॥
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ ।
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥
ਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ।
ਪ੍ਰਗਟੇ ਆਨੂਪ ਗੋੁਵਿੰਦ ॥
ਪ੍ਰਭੂ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ
ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥
ਹੇ ਨਾਨਕ! ਉਹ ਬਖ਼ਸ਼ਣਹਾਰ ਪੂਰਨ ਪ੍ਰਭੂ ਹੈ ।੪।੩੮।੪੯।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਗਊ ਕਉ ਚਾਰੇ ਸਾਰਦੂਲੁ ॥
(ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ) ਸ਼ੇਰ (ਹੋਇਆ ਮਨ) ਗਿਆਨ-ਇੰਦਿ®ਆਂ ਨੂੰ ਆਪਣੇ ਵੱਸ ਵਿਚ ਰੱਖਣ ਲੱਗ ਪੈਂਦਾ ਹੈ ।
ਕਉਡੀ ਕਾ ਲਖ ਹੂਆ ਮੂਲੁ ॥
(ਵਿਕਾਰਾਂ ਵਿਚ ਫਸਿਆ ਜੀਵ ਪਹਿਲਾਂ) ਕੌਡੀ (ਸਮਾਨ ਤੁੱਛ ਹਸਤੀ ਵਾਲਾ ਹੋ ਗਿਆ ਸੀ, ਹੁਣ ਉਸ) ਦਾ ਮੁੱਲ (ਮਾਨੋ) ਲੱਖਾਂ ਰੁਪਏ ਹੋ ਗਿਆ ।੧।
ਬਕਰੀ ਕਉ ਹਸਤੀ ਪ੍ਰਤਿਪਾਲੇ ॥
(ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ ਪਹਿਲਾਂ ਅਹੰਕਾਰੀ) ਹਾਥੀ (ਮਨ) ਬੱਕਰੀ (ਵਾਲੇ ਗਰੀਬੀ ਸੁਭਾਉ) ਨੂੰ (ਆਪਣੇ ਅੰਦਰ) ਸੰਭਾਲਦਾ ਹੈ ।
ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥
ਇਹ ਉਦੋਂ ਹੁਦਾ ਹੈ ਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ।
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!
ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥
ਤੇਰੇ ਅਨੇਕਾਂ ਗੁਣ ਹਨ, ਮੈਂ (ਸਾਰੇ) ਬਿਆਨ ਨਹੀਂ ਕਰ ਸਕਦਾ ।੧।ਰਹਾਉ।
ਦੀਸਤ ਮਾਸੁ ਨ ਖਾਇ ਬਿਲਾਈ ॥
(ਹੇ ਭਾਈ! ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਂਦੀ (ਮਨ ਦੀ ਤਿ®ਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ ਪਦਾਰਥਾਂ ਵਲ ਨਹੀਂ ਤੱਕਦਾ) ।
ਮਹਾ ਕਸਾਬਿ ਛੁਰੀ ਸਟਿ ਪਾਈ ॥
ਪ੍ਰਭੂ (ਦੀ ਕਿਰਪਾ ਨਾਲ) ਵੱਡੇ ਕਸਾਈ (ਨਿਰਦਈ ਮਨ) ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ (ਨਿਰਦਇਤਾ ਦਾ ਸੁਭਾਉ ਤਿਆਗ ਦਿੱਤਾ) ।
ਕਰਣਹਾਰ ਪ੍ਰਭੁ ਹਿਰਦੈ ਵੂਠਾ ॥
ਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ (ਆਪਣੀ ਕਿਰਪਾ ਨਾਲ ਜੀਵ ਦੇ) ਹਿਰਦੇ ਵਿਚ ਆ ਵੱਸਿਆ,
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥
ਤਦੋਂ (ਮਾਇਆ ਦੇ ਮੋਹ ਦੇ ਜਾਲ ਵਿਚ) ਫਸੀ ਹੋਈ (ਜੀਵ-) ਮੱਛੀ ਦਾ (ਮਾਇਆ ਦੇ ਮੋਹ ਦਾ) ਜਾਲ ਟੁੱਟ ਗਿਆ ।੨।
ਸੂਕੇ ਕਾਸਟ ਹਰੇ ਚਲੂਲ ॥
(ਜਦੋਂ ਮਿਹਰ ਹੋਈ ਤਾਂ) ਸੁੱਕੇ ਹੋਏ ਕਾਠ ਚੁਹ-ਚੁਹ ਕਰਦੇ ਹਰੇ ਹੋ ਗਏ (ਮਨ ਦਾ ਰੁੱਖਾਪਨ ਦੂਰ ਹੋ ਕੇ ਜੀਵ ਦੇ ਅੰਦਰ ਦਇਆ ਪੈਦਾ ਹੋ ਗਈ),
ਊਚੈ ਥਲਿ ਫੂਲੇ ਕਮਲ ਅਨੂਪ ॥
ਉੱਚੇ ਟਿੱਬੇ ਉੱਤੇ ਸੋਹਣੇ ਕੌਲ-ਫੁੱਲ ਖਿੜ ਪਏ (ਜਿਸ ਆਕੜੇ ਹੋਏ ਮਨ ਉਤੇ ਪਹਿਲਾਂ ਹਰਿ-ਨਾਮ ਦੀ ਵਰਖਾ ਦਾ ਕੋਈ ਅਸਰ ਨਹੀਂ ਸੀ ਹੁੰਦਾ, ਹੁਣ ਉਹ ਖਿੜ ਪਿਆ) ।
ਅਗਨਿ ਨਿਵਾਰੀ ਸਤਿਗੁਰ ਦੇਵ ॥
ਪਿਆਰੇ ਸਤਿਗੁਰੂ ਨੇ ਤਿ®ਸ਼ਨਾ ਦੀ ਅੱਗ ਦੂਰ ਕਰ ਦਿੱਤੀ,
ਸੇਵਕੁ ਅਪਨੀ ਲਾਇਓ ਸੇਵ ॥੩॥
ਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ ।੩।
ਅਕਿਰਤਘਣਾ ਕਾ ਕਰੇ ਉਧਾਰੁ ॥
ਉਹ ਨਾ-ਸ਼ੁਕਰਿਆਂ ਦਾ ਪਾਰ-ਉਤਾਰਾ ਕਰਦਾ ਹੈ ।
ਪ੍ਰਭੁ ਮੇਰਾ ਹੈ ਸਦਾ ਦਇਆਰੁ ॥
ਹੇ ਭਾਈ! ਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ,
ਸੰਤ ਜਨਾ ਕਾ ਸਦਾ ਸਹਾਈ ॥
ਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ,
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥
ਹੇ ਨਾਨਕ! (ਆਖ—) ਸੰਤ ਜਨ ਸਦਾ ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ ।੪।੩੯।੫੦।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।