Sri Guru Granth Sahib Ji — Ang 886 (punjabi)
ਬਡੈ ਭਾਗਿ ਸਾਧਸੰਗੁ ਪਾਇਓ ॥੧॥
ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ, (ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ ।੧।
ਬਿਨੁ ਗੁਰ ਪੂਰੇ ਨਾਹੀ ਉਧਾਰੁ ॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ ।੨।੧੧।
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥
ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ—ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ ।੨।੧੧।
ਰਾਗੁ ਰਾਮਕਲੀ ਮਹਲਾ ੫ ਘਰੁ ੨
ਰਾਗ ਰਾਮਕਲੀ। ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ ਤੇ ਸਤਿ ਹੈ। ਗੁਰਾਂ ਦੀ ਦਇਆ ਦੁਆਰਾ ਵੁਹ ਪਾਇਆ ਜਾਂਦਾ ਹੈ।
ਚਾਰਿ ਪੁਕਾਰਹਿ ਨਾ ਤੂ ਮਾਨਹਿ ॥
ਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ (ਕਿ ਸਭ ਜੀਵਾਂ ਵਿਚ (ਰੱਬੀ ਜੋਤਿ-ਰੂਪ ਸੁੰਦਰ ਕਿੰਗਰੀ ਹਰ ਥਾਂ ਵੱਜ ਰਹੀ ਹੈ) ਪਰ ਤੂੰ ਯਕੀਨ ਨਹੀਂ ਕਰਦਾ ।
ਖਟੁ ਭੀ ਏਕਾ ਬਾਤ ਵਖਾਨਹਿ ॥
ਹੇ ਜੋਗੀ! ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰ ਰਹੇ ਹਨ ।
ਦਸ ਅਸਟੀ ਮਿਲਿ ਏਕੋ ਕਹਿਆ ॥
ਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਹੋ ਬਚਨ ਆਖਿਆ ਹੈ ।
ਤਾ ਭੀ ਜੋਗੀ ਭੇਦੁ ਨ ਲਹਿਆ ॥੧॥
ਪਰ ਹੇ ਜੋਗੀ! (ਹਰੇਕ ਹਿਰਦੇ ਵਿਚ ਵੱਜ ਰਹੀ ਸੋਹਣੀ ਕਿੰਗ ਦਾ) ਭੇਤ ਤੂੰ ਨਹੀਂ ਸਮਝਿਆ ।੧।
ਕਿੰਕੁਰੀ ਅਨੂਪ ਵਾਜੈ ॥
(ਵੇਖ, ਅੱਗੇ ਹੀ) ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈ (ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਚੱਲ ਰਹੀ ਹੈ—ਇਹੀ ਹੈ ਸੋਹਣੀ ਕਿੰਗਰੀ)
ਜੋਗੀਆ ਮਤਵਾਰੋ ਰੇ ॥੧॥ ਰਹਾਉ ॥
(ਆਪਣੀ ਨਿੱਕੀ ਜਿਹੀ ਕਿੰਗ ਵਜਾਣ ਵਿਚ) ਮਸਤ ਹੇ ਜੋਗੀ! ।੧।ਰਹਾਉ।
ਪ੍ਰਥਮੇ ਵਸਿਆ ਸਤ ਕਾ ਖੇੜਾ ॥
(ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ) ਪਹਿਲੇ ਜੁਗ (ਸਤਜੁਗ) ਵਿਚ ਦਾਨ ਦਾ ਨਗਰ ਵੱਸਦਾ ਸੀ (ਭਾਵ, ਦਾਨ ਕਰਨ ਦਾ ਕਰਮ ਪ੍ਰਧਾਨ ਸੀ)
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥
ਤ®ੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ®ੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ) ।
ਦੁਤੀਆ ਅਰਧੋ ਅਰਧਿ ਸਮਾਇਆ ॥
(ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ)
ਏਕੁ ਰਹਿਆ ਤਾ ਏਕੁ ਦਿਖਾਇਆ ॥੨॥
(ਹੁਣ ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼) ਇੱਕ (ਲੱਤ ਵਾਲਾ) ਰਹਿ ਗਿਆ ਹੈ, ਤਦੋਂ (ਦਾਨ, ਤਪ, ਜੱਗ ਆਦਿਕ ਦੇ ਥਾਂ ਹਰਿ-ਨਾਮ-ਸਿਮਰਨ ਦਾ) ਇੱਕੋ (ਰਸਤਾ ਮੂਰਤੀ-ਪੂਜਾ ਨੇ ਜੀਵਾਂ ਨੂੰ) ਵਿਖਾਇਆ ਹੈ (ਪਰ ਤੈਨੂੰ ਇਹ ਭੁਲੇਖਾ ਹੈ ਕਿ ਇਕੋ ਪਰਮਾਤਮਾ ਦੇ ਰਚੇ ਜਗਤ ਵਿਚ ਵਖ ਵਖ ਜੁਗਾਂ ਵਿਚ ਵਖ ਵਖ ਧਰਮ-ਆਦਰਸ਼ ਹੋ ਗਏ । ਪਰਮਾਤਮਾ ਦੀ ਬਣਾਈ ਮਰਯਾਦਾ ਸਦਾ ਇਕ-ਸਾਰ ਰਹਿੰਦੀ ਹੈ, ਉਸ ਵਿਚ ਤਬਦੀਲੀ ਨਹੀਂ ਆਉਂਦੀ) ।੨।
ਏਕੈ ਸੂਤਿ ਪਰੋਏ ਮਣੀਏ ॥
(ਵੇਖ, ਹੇ ਜੋਗੀ! ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ, ਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ) ਜਗਤ ਦੇ ਸਾਰੇ ਹੀ ਜੀਵ-ਮਣਕੇ ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪੋ੍ਰਤੇ ਹੋਏ ਹਨ
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
ਗੰਢਾਂ ਦੇ ਜ਼ਰੀਏ ਉਹ ਵੱਖਰੇ ਵੱਖਰੇ ਰੱਖੇ ਹੋਏ ਹਨ ।
ਫਿਰਤੀ ਮਾਲਾ ਬਹੁ ਬਿਧਿ ਭਾਇ ॥
(ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ ।
ਖਿੰਚਿਆ ਸੂਤੁ ਤ ਆਈ ਥਾਇ ॥੩॥
(ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ।੩।
ਚਹੁ ਮਹਿ ਏਕੈ ਮਟੁ ਹੈ ਕੀਆ ॥
(ਵੇਖ, ਹੇ ਜੋਗੀ! ਜੋਗੀਆਂ ਦੇ ਮਠ ਵਾਂਗ ਇਹ ਜਗਤ ਇਕ ਮਠ ਹੈ) ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਇਹ ਜਗਤ-ਮਠ ਇਕ (ਪਰਮਾਤਮਾ) ਦਾ ਹੀ ਬਣਾਇਆ ਹੋਇਆ ਹੈ ।
ਤਹ ਬਿਖੜੇ ਥਾਨ ਅਨਿਕ ਖਿੜਕੀਆ ॥
ਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ) ।
ਖੋਜਤ ਖੋਜਤ ਦੁਆਰੇ ਆਇਆ ॥
ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ,
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥
ਹੇ ਨਾਨਕ! (ਆਖ—ਹੇ ਜੋਗੀ!) ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ ।੪।
ਇਉ ਕਿੰਕੁਰੀ ਆਨੂਪ ਵਾਜੈ ॥
(ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ ।
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
(ਇਹ ਸੰੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ ।੧।ਰਹਾਉ ਦੂਜਾ । ਜ਼ਰੂਰੀ ਨੋਟ :—‘ਰਹਾਉ’ ਦੀ ਤੁਕ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ । ਪਹਿਲੇ ਦੋ ਬੰਦਾਂ ਵਿਚ ਕਿਸੇ ਜੋਗੀ ਦਾ ਧਿਆਨ ਉਸ ਦੇ ਆਪਣੇ ਹੀ ਧਾਰਮਿਕ ਭੁਲੇਖਿਆਂ ਵਲ ਦਿਵਾਇਆ ਗਿਆ ਹੈ । ਤੀਜੇ ਅਤੇ ਚੌਥੇ ਬੰਦ ਵਿਚ ਸਤਿਗੁਰੂ ਜੀ ਆਪਣਾ ਮਤ ਬਿਆਨ ਕਰ ਰਹੇ ਹਨ ।
ਰਾਮਕਲੀ ਮਹਲਾ ੫ ॥
ਪ੍ਰਕਾਰਾਂਤ੍ਰ ਕਰਕੈ ਪੁਨਹ ਜੋਗੀ ਕੋ ਉਪਦੇਸ ਕਰਤੇ ਹੈਂ:
ਤਾਗਾ ਕਰਿ ਕੈ ਲਾਈ ਥਿਗਲੀ ॥
(ਹੇ ਜੋਗੀ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ ।
ਲਉ ਨਾੜੀ ਸੂਆ ਹੈ ਅਸਤੀ ॥
(ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ ।
ਅੰਭੈ ਕਾ ਕਰਿ ਡੰਡਾ ਧਰਿਆ ॥
(ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੰੂਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ ।
ਕਿਆ ਤੂ ਜੋਗੀ ਗਰਬਹਿ ਪਰਿਆ ॥੧॥
ਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ? ।੧।
ਜਪਿ ਨਾਥੁ ਦਿਨੁ ਰੈਨਾਈ ॥
ਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ
ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥
ਹੇ ਜੋਗੀ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ ।੧।ਰਹਾਉ।
ਗਹਰੀ ਬਿਭੂਤ ਲਾਇ ਬੈਠਾ ਤਾੜੀ ॥
(ਹੇ ਜੋਗੀ! ਆਪਣੇ ਸਰੀਰ ਉੱਤੇ) ਸੰੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ,
ਮੇਰੀ ਤੇਰੀ ਮੁੰਦ੍ਰਾ ਧਾਰੀ ॥
ਤੂੰ (ਕੰਨਾਂ ਵਿਚ) ਮੁੰਦ®ਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ ।
ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥
ਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ ।
ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥
(ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ । ਹੇ ਜੋਗੀ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ ।੨।
ਚਲ ਚਿਤ ਜੋਗੀ ਆਸਣੁ ਤੇਰਾ ॥
ਹੇ ਡੋਲਦੇ ਮਨ ਵਾਲੇ ਜੋਗੀ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ) ।
ਸਿੰਙੀ ਵਾਜੈ ਨਿਤ ਉਦਾਸੇਰਾ ॥
(ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ) ।
ਗੁਰ ਗੋਰਖ ਕੀ ਤੈ ਬੂਝ ਨ ਪਾਈ ॥
ਹੇ ਜੋਗੀ! (ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ ।
ਫਿਰਿ ਫਿਰਿ ਜੋਗੀ ਆਵੈ ਜਾਈ ॥੩॥
(ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੩।
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥
ਹੇ ਜੋਗੀ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ
ਰਹਰਾਸਿ ਹਮਾਰੀ ਗੁਰ ਗੋਪਾਲਾ ॥
(ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ—) ਹੇ ਗੁਰ ਗੋੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ ।
ਨਾਮੈ ਖਿੰਥਾ ਨਾਮੈ ਬਸਤਰੁ ॥
ਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ ।
ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥
ਹੇ ਦਾਸ ਨਾਨਕ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ ।੪।
ਇਉ ਜਪਿਆ ਨਾਥੁ ਦਿਨੁ ਰੈਨਾਈ ॥
ਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ,
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
ਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ ।੧।ਰਹਾਉ ਦੂਜਾ ।੨।੧੩।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਕਰਨ ਕਰਾਵਨ ਸੋਈ ॥
ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ ।
ਆਨ ਨ ਦੀਸੈ ਕੋਈ ॥
(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ ।
ਠਾਕੁਰੁ ਮੇਰਾ ਸੁਘੜੁ ਸੁਜਾਨਾ ॥
ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ ।
ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥
ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ।੧।
ਐਸੋ ਰੇ ਹਰਿ ਰਸੁ ਮੀਠਾ ॥
ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ ।
ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ ।੧।ਰਹਾਉ।
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥
ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ ।