Sri Guru Granth Sahib Ji — Ang 865 (punjabi)
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।
ਰਾਮ ਰਾਮ ਸੰਗਿ ਕਰਿ ਬਿਉਹਾਰ ॥
(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ ।
ਰਾਮ ਰਾਮ ਰਾਮ ਪ੍ਰਾਨ ਅਧਾਰ ॥
ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ ।
ਰਾਮ ਰਾਮ ਰਾਮ ਕੀਰਤਨੁ ਗਾਇ ॥
ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ ।੧।
ਰਮਤ ਰਾਮੁ ਸਭ ਰਹਿਓ ਸਮਾਇ ॥੧॥
ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ ।੧।
ਸੰਤ ਜਨਾ ਮਿਲਿ ਬੋਲਹੁ ਰਾਮ ॥
ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ ।
ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥
ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ।੧।ਰਹਾਉ।
ਰਾਮ ਰਾਮ ਧਨੁ ਸੰਚਿ ਭੰਡਾਰ ॥
ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ,
ਰਾਮ ਰਾਮ ਰਾਮ ਕਰਿ ਆਹਾਰ ॥
ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ ।
ਰਾਮ ਰਾਮ ਵੀਸਰਿ ਨਹੀ ਜਾਇ ॥
ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ ।੨।
ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥
ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ ।੨।
ਰਾਮ ਰਾਮ ਰਾਮ ਸਦਾ ਸਹਾਇ ॥
ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ,
ਰਾਮ ਰਾਮ ਰਾਮ ਲਿਵ ਲਾਇ ॥
ਉਸ ਦੇ ਚਰਨਾਂ ਵਿਚ ਸਦਾ ਸੁਰਤਿ ਜੋੜੀ ਰੱਖ ।
ਰਾਮ ਰਾਮ ਜਪਿ ਨਿਰਮਲ ਭਏ ॥
ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,
ਜਨਮ ਜਨਮ ਕੇ ਕਿਲਬਿਖ ਗਏ ॥੩॥
ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ।੩।
ਰਮਤ ਰਾਮ ਜਨਮ ਮਰਣੁ ਨਿਵਾਰੈ ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ ।
ਉਚਰਤ ਰਾਮ ਭੈ ਪਾਰਿ ਉਤਾਰੈ ॥
ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ ।
ਸਭ ਤੇ ਊਚ ਰਾਮ ਪਰਗਾਸ ॥
ਹੇ ਦਾਸ ਨਾਨਕ! ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ,
ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥
ਦਿਨ ਰਾਤ ਉਸ ਦਾ ਨਾਮ ਜਪਿਆ ਕਰ ।੪।੮।੧੦।
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।
ਉਨ ਕਉ ਖਸਮਿ ਕੀਨੀ ਠਾਕਹਾਰੇ ॥
ਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ ।
ਦਾਸ ਸੰਗ ਤੇ ਮਾਰਿ ਬਿਦਾਰੇ ॥
ਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ ।
ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥
ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ,
ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥
(ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ ।੧।
ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥
ਹੇ ਭਾਈ! (ਕਾਮ, ਕੋ੍ਰਧ, ਲੋਭ, ਮੋਹ, ਅਹੰਕਾਰ—ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ ।
ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥
ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ।੧।ਰਹਾਉ।
ਜਗਤ ਪਾਸ ਤੇ ਲੇਤੇ ਦਾਨੁ ॥
ਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,
ਗੋਬਿੰਦ ਭਗਤ ਕਉ ਕਰਹਿ ਸਲਾਮੁ ॥
ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ ।
ਲੂਟਿ ਲੇਹਿ ਸਾਕਤ ਪਤਿ ਖੋਵਹਿ ॥
ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ ।
ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥
ਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ।੨।
ਪੰਚ ਪੂਤ ਜਣੇ ਇਕ ਮਾਇ ॥
(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ,
ਉਤਭੁਜ ਖੇਲੁ ਕਰਿ ਜਗਤ ਵਿਆਇ ॥
(ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ ।
ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥
ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ ।
ਇਨ ਕਉ ਛੋਡਿ ਊਪਰਿ ਜਨ ਬਸੇ ॥੩॥
ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ ।੩।
ਕਰਿ ਕਿਰਪਾ ਜਨ ਲੀਏ ਛਡਾਇ ॥
(ਹੇ ਭਾਈ! ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ,
ਜਿਸ ਕੇ ਸੇ ਤਿਨਿ ਰਖੇ ਹਟਾਇ ॥
ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ ।
ਕਹੁ ਨਾਨਕ ਭਗਤਿ ਪ੍ਰਭ ਸਾਰੁ ॥
ਹੇ ਨਾਨਕ! ਆਖ—(ਹੇ ਭਾਈ! ਪ੍ਰਭੂ ਦੀ ਭਗਤੀ ਕਰਿਆ ਕਰ ।
ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥
ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ ।੪।੯।੧੧।
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।
ਕਲਿ ਕਲੇਸ ਮਿਟੇ ਹਰਿ ਨਾਇ ॥
ਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ ।
ਦੁਖ ਬਿਨਸੇ ਸੁਖ ਕੀਨੋ ਠਾਉ ॥
ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ । ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ ।
ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤਿ®ਸ਼ਨਾ ਵਲੋਂ) ਰੱਜੇ ਰਹਿੰਦੇ ਹਨ ।
ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥
ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ।੧।
ਰਾਮ ਜਪਤ ਜਨ ਪਾਰਿ ਪਰੇ ॥
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।
ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥
ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ।੧।ਰਹਾਉ।
ਗੁਰ ਕੇ ਚਰਨ ਰਿਦੈ ਉਰਿ ਧਾਰੇ ॥
ਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ (ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ)।
ਅਗਨਿ ਸਾਗਰ ਤੇ ਉਤਰੇ ਪਾਰੇ ॥
ਇਸ ਤਰ੍ਹਾਂ ਉਹ ਤਿ®ਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।
ਜਨਮ ਮਰਣ ਸਭ ਮਿਟੀ ਉਪਾਧਿ ॥
ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ।
ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥
ਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤਿ ਪ੍ਰਭੂ ਨਾਲ ਜੁੜੀ ਰਹਿੰਦੀ ਹੈ ।੨।
ਥਾਨ ਥਨੰਤਰਿ ਏਕੋ ਸੁਆਮੀ ॥
ਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ।
ਸਗਲ ਘਟਾ ਕਾ ਅੰਤਰਜਾਮੀ ॥
ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।
ਕਰਿ ਕਿਰਪਾ ਜਾ ਕਉ ਮਤਿ ਦੇਇ ॥
ਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ।
ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥
ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।੩।
ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ।
ਤਾ ਕੈ ਹਿਰਦੈ ਹੋਇ ਪ੍ਰਗਾਸੁ ॥
ਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ।
ਭਗਤਿ ਭਾਇ ਹਰਿ ਕੀਰਤਨੁ ਕਰੀਐ ॥
ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ।
ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ।੪।੧੦।੧੨।
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।