Sri Guru Granth Sahib Ji — Ang 764 (punjabi)
ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥
ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ®ੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ ।
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥
ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ । ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ ।
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥
ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ®ੀ ਦੀ ਲੋੜ ਪਈ (ਭਾਵ, ਜੀਵ-ਇਸਤ®ੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ।
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥
ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ । ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ ।
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥
ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ।
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥
ਹੇ ਨਾਨਕ! ਜੀਵ-ਇਸਤ®ੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ ।੪।੧।
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨
ਰਾਗੁ ਸੂਹੀ ਪਹਿਲੀ ਪਾਤਿਸ਼ਾਹੀ ਛੰਤੁ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਹਮ ਘਰਿ ਸਾਜਨ ਆਏ ॥
ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ ।
ਸਾਚੈ ਮੇਲਿ ਮਿਲਾਏ ॥
ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ ।
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ®ੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ।
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ ।
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ®ੇ ਸੁਹਾਵਣੇ ਹੋ ਗਏ ਹਨ ।
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥
ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ ਰਹੇ ਹਨ ।੧।
ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥
ਹੇ ਮੇਰੇ ਗਿਆਨ-ਇੰਦਿ®E! ਹੇ ਮੇਰੀ ਸਹੇਲੀE! ਆE, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ ।
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥
ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ ।
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥
(ਹੇ ਸਹੇਲੀE! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ ।
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥
ਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ (ਉਸ ਦੀ ਬਰਕਤਿ ਨਾਲ ਗੁਰੂ ਨੇ) ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ ।
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥
ਹੇ ਸਹੇਲੀE! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ ।੨।
ਮਨੁ ਤਨੁ ਅੰਮ੍ਰਿਤਿ ਭਿੰਨਾ ॥
(ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ,
ਅੰਤਰਿ ਪ੍ਰੇਮੁ ਰਤੰਨਾ ॥
ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ ।
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥
ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥
(ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ—ਹੇ ਪ੍ਰਭੂ! ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ) ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ ।
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥
ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ (ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ) ।
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥
ਹੇ ਸਹੇਲੀE! (ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ ।੩।
ਆਤਮ ਰਾਮੁ ਸੰਸਾਰਾ ॥
ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ,
ਸਾਚਾ ਖੇਲੁ ਤੁਮੑਾਰਾ ॥
ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ) ।
ਸਚੁ ਖੇਲੁ ਤੁਮੑਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ ।
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥
(ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ ।
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥
(ਤੇਰੀ ਹੀ ਮੇਹਰ ਨਾਲ) ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ ।
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
ਹੇ ਨਾਨਕ! (ਪ੍ਰਭੂ ਦੀ ਮੇਹਰ ਦਾ ਸਦਕਾ) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ।੪।੧।੨।
ਰਾਗੁ ਸੂਹੀ ਮਹਲਾ ੧ ਘਰੁ ੩
ਰਾਗੁ ਸੂਹੀ ਪਹਿਲੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥
ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ ।
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥
(ਹੇ ਸੱਜਣ!) ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ (ਕਿ ਮੈਨੂੰ ਤੇਰਾ ਦਰਸਨ ਹੋਵੇ) ।
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥
ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ ।
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥
(ਹੇ ਪ੍ਰਭੂ!) ਜਿਸ ਜੀਵ-ਇਸਤ®ੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ®-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ ।