Sri Guru Granth Sahib Ji — Ang 253 (punjabi)
ਪਉੜੀ ॥
pauVI[
ਯਯਾ ਜਾਰਉ ਦੁਰਮਤਿ ਦੋਊ ॥
(ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ,
ਤਿਸਹਿ ਤਿਆਗਿ ਸੁਖ ਸਹਜੇ ਸੋਊ ॥
ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ ।
ਯਯਾ ਜਾਇ ਪਰਹੁ ਸੰਤ ਸਰਨਾ ॥
ਜਾ ਕੇ ਸੰਤਾਂ ਦੀ ਸਰਨੀ ਪਵੋ,
ਜਿਹ ਆਸਰ ਇਆ ਭਵਜਲੁ ਤਰਨਾ ॥
ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ ।
ਯਯਾ ਜਨਮਿ ਨ ਆਵੈ ਸੋਊ ॥ ਏਕ ਨਾਮ ਲੇ ਮਨਹਿ ਪਰੋਊ ॥
ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ, ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ ।
ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥
ਹੇ ਨਾਨਕ! ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ ।
ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥
ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ।੧੪।
ਸਲੋਕੁ ॥
slok[
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ ।
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥
ਜਿਸ ਮਨੁੱਖ ਨੂੰ ਪੂਰਾ ਗੁਰੂ ਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਨੇੜੇ ਵਿਖਾ ਦੇਂਦਾ ਹੈ ।ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ।੧।
ਪਉੜੀ ॥
pauVI[
ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥
ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ ।
ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥
ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ ।
ਕਾ ਕੋ ਮਾਤ ਪਿਤਾ ਸੁਤ ਧੀਆ ॥
ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ ।
ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥
ਘਰ ਇਸਤ®ੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ ।
ਐਸੀ ਸੰਚਿ ਜੁ ਬਿਨਸਤ ਨਾਹੀ ॥
(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ,
ਪਤਿ ਸੇਤੀ ਅਪੁਨੈ ਘਰਿ ਜਾਹੀ ॥
ਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ ।
ਸਾਧਸੰਗਿ ਕਲਿ ਕੀਰਤਨੁ ਗਾਇਆ ॥
ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ
ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥
ਹੇ ਨਾਨਕ! ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ।੧੫।
ਸਲੋਕੁ ॥
slok[
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
ਜੇ ਕੋਈ ਬੜੇ ਸੰੁਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ,
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ।੧।
ਪਉੜੀ ॥
pauVI[
ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥
ਕੋਈ ਮਨੁੱਖ ਛੇ ਸ਼ਾਸਤ®ਾਂ ਦਾ ਜਾਣਨ ਵਾਲਾ ਹੋਵੇ,
ਪੂਰਕੁ ਕੁੰਭਕ ਰੇਚਕ ਕਰਮਾਤਾ ॥
(ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ,
ਙਿਆਨ ਧਿਆਨ ਤੀਰਥ ਇਸਨਾਨੀ ॥
ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ,
ਸੋਮਪਾਕ ਅਪਰਸ ਉਦਿਆਨੀ ॥
(ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ,
ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥
ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ,
ਜੋ ਕਛੁ ਕੀਨੋ ਸੋਊ ਅਨੇਤਾ ॥
ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ ।
ਉਆ ਤੇ ਊਤਮੁ ਗਨਉ ਚੰਡਾਲਾ ॥
ਉਸ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ
ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥
ਹੇ ਨਾਨਕ! (ਆਖ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਜੀ ਨਹੀਂ ਵੱਸਦੇ ।੧੬।
ਸਲੋਕੁ ॥
slok[
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥
ਹੇ ਨਾਨਕ! ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚਹੁੰ ਤਰਫ਼ਾਂ ਵਿਚ ਦਸਾਂ ਦਿਸ਼ਾਂ ਵਿਚ ਭਟਕਦੇ ਹਨ ।
ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥
ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ ।੧।੨।
ਪਵੜੀ ॥
pauVI[
ਕਕਾ ਕਾਰਨ ਕਰਤਾ ਸੋਊ ॥
ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬਬ ਬਣਾਣ ਵਾਲਾ ਹੈ ।
ਲਿਖਿਓ ਲੇਖੁ ਨ ਮੇਟਤ ਕੋਊ ॥
ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ ।
ਨਹੀ ਹੋਤ ਕਛੁ ਦੋਊ ਬਾਰਾ ॥
(ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ, ਇਸ ਵਾਸਤੇ) ਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ ।
ਕਰਨੈਹਾਰੁ ਨ ਭੂਲਨਹਾਰਾ ॥
ਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ,
ਕਾਹੂ ਪੰਥੁ ਦਿਖਾਰੈ ਆਪੈ ॥
ਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ,
ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥
ਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ ।
ਆਪਨ ਖੇਲੁ ਆਪ ਹੀ ਕੀਨੋ ॥
ਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ ।
ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥
ਹੇ ਨਾਨਕ! ਜੋ ਕੁਝ ਉਹ ਜੀਵਾਂ ਨੂੰ ਦੇਂਦਾ ਹੈ, ਉਹੀ ਉਹਨਾਂ ਨੂੰ ਮਿਲਦਾ ਹੈ ।੧੭।
ਸਲੋਕੁ ॥
slok[
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥
(ਉਹਨਾਂ ਪਾਸ ਸਿਫ਼ਤਿ-ਸਾਲਾਹ ਦੇ ਇਤਨੇ ਖ਼ਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ) ਉਹ ਉਹਨਾਂ ਖ਼ਜ਼ਾਨਿਆਂ ਨੂੰ ਖਾਂਦੇ ਖ਼ਰਚਦੇ ਮਾਣਦੇ ਹਨ, ਪਰ ਉਹ ਕਦੇ ਮੁੱਕਦੇ ਨਹੀਂ ਹਨ
ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥
ਹੇ ਨਾਨਕ! ਅਨੇਕਾਂ ਜੀਵ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਪਰਮਾਤਮਾ ਦਾ ਨਾਮ ਜਪਦੇ ਹਨ ।੧।
ਪਉੜੀ ॥
pauVI[
ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥
ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ ।
ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥
ਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ ।
ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥
ਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ ।
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥
ਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ) ।
ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥
ਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ ।
ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥
ਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ ।
ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥
ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ ।
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ ।੧੮।