Sri Guru Granth Sahib Ji — Ang 1395 (punjabi)
ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥
ਜੋ ਦੂਜਾ ਭਾਉ ਹੈ ਉਹ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਰਾਹੀਂ ਇਕ ਪਰਮਾਤਮਾ ਨੂੰ ਪਛਾਣ ਕੇ ਪ੍ਰਾਪਤ ਕਰ ਲੈਂਦੇ ਹਨ ।
ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥
ਹੇ ਜਾਲਪ! ਇਹ ਸਾਰੇ ਪਦਾਰਥ (ਜੋ ਉੱਪਰ ਦੱਸੇ ਹਨ) ਸਤਿਗੁਰੂ ਅਮਰਦਾਸ ਜੀ ਦੇ ਡਿੱਠਿਆਂ ਮਿਲ ਜਾਂਦੇ ਹਨ ।੫।੧੪।
ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥
(ਗੁਰੂ) ਨਾਨਕ (ਦੇਵ ਜੀ) ਨੇ ਅਕਾਲ ਪੁਰਖ ਦਾ ਨਾਮ ਜੋ ਸਦਾ-ਥਿਰ ਰਹਿਣ ਵਾਲਾ ਹੈ, ਪੱਕੇ ਤੌਰ ਤੇ ਗ੍ਰਹਿਣ ਕੀਤਾ;
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥
ਉਹਨਾਂ ਤੋਂ ਲਹਣਾ ਜੀ ਗੁਰੂ ਅੰਗਦ ਹੋ ਕੇ ਪਰਗਟ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆਪਣੀ ਬ੍ਰਿਤੀ ਲਾ ਰੱਖੀ ।
ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥
ਉਸ ਕੁਲ ਵਿਚ ਗੁਰੂ ਅਮਰਦਾਸ, ਆਸਾਂ ਦਾ ਪੂਰਨ ਵਾਲਾ, (ਪਰਗਟ ਹੋਇਆ) । ਮੈਂ ਉਸ ਦੇ ਕਿਹੜੇ ਗੁਣ ਦੱਸਾਂ?
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥
ਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣਦਾ ।
ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥
ਸਾਰੀ ਸੰਗਤ ਤੇ ਸਾਰੀਆਂ ਕੁਲਾਂ ਨੂੰ ਤਾਰਨ ਲਈ ਕਰਤਾਰ ਨੇ (ਗੁਰੂ ਅਮਰਦਾਸ ਜੀ ਨੂੰ) ਇਕ ਜਹਾਜ਼ ਬਣਾਇਆ ਹੈ;
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥
ਕੀਰਤ (ਭੱਟ) ਆਖਦਾ ਹੈ,—“ਹੇ ਗੁਰੂ ਅਮਰਦਾਸ (ਜੀ)! ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੇ ਚਰਨਾਂ ਦੀ ਸਰਨ ਪਿਆ ਹਾਂ” ।੧।੧੫।
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
(ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ ।
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥
ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ ।
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥
(ਨਿਰੰਕਾਰ ਨੇ) ਆਪਣੇ ਸ਼ਬਦ (-ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ ।
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥
ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਣ ਕੀਤਾ ਹੈ, (ਗੁਰੂ ਅਮਰਦਾਸ ਜੀ ਨੇ) ਤੁਰਤ (ਉਹਨਾਂ ਨੂੰ) ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ ।
ਨਾਨਕ ਕੁਲਿ ਨਿੰਮਲੁ ਅਵਤਰੵਿਉ ਅੰਗਦ ਲਹਣੇ ਸੰਗਿ ਹੁਅ ॥
ਲਹਣੇ ਜੀ (ਭਾਵ,) ਗੁਰੂ ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ) ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਨਿਰਮਲ ਅਵਤਾਰ ਹੋਇਆ ਹੈ ।
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥
ਹੇ ਗੁਰੂ ਅਮਰਦਾਸ ਜੀ! ਹੇ ਸੰਸਾਰ ਦੇ ਤਾਰਨ ਨੂੰ ਜਹਾਜ਼! ਮੈਂ ਹਰੇਕ ਜਨਮ ਵਿਚ ਤੇਰੇ ਚਰਨਾਂ ਦੀ ਸਰਨ (ਰਹਾਂ) ।੨।੧੬।
ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥
ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ ਤਪ ਸਤ ਸੰਤੋਖ (ਪ੍ਰਾਪਤ ਹੁੰਦੇ ਹਨ) ।
ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥
ਜੋ ਮਨੁੱਖ (ਗੁਰੂ ਦੀ) ਸਰਨ ਪੈਂਦੇ ਹਨ, ਉਹ ਜਮ-ਪੁਰੀ ਦੀ ਲਿਖਤ ਨੂੰ ਛੱਡ ਕੇ ਪਾਰ ਲੰਘ ਜਾਂਦੇ ਹਨ ।
ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥
(ਗੁਰੂ ਅਮਰਦਾਸ ਆਪਣੇ) ਹਿਰਦੇ ਵਿਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ;
ਗੁਰੁ ਗਉਹਰੁ ਦਰੀਆਉ ਪਲਕ ਡੁਬੰਤੵਹ ਤਾਰੈ ॥
ਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿਚ ਤਾਰ ਦੇਂਦਾ ਹੈ ।
ਨਾਨਕ ਕੁਲਿ ਨਿੰਮਲੁ ਅਵਤਰੵਿਉ ਗੁਣ ਕਰਤਾਰੈ ਉਚਰੈ ॥
(ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ (ਗੁਰੂ ਅਮਰਦਾਸ ਜੀ) ਨਿਰਮਲ ਅਵਤਾਰ ਹੋਇਆ ਹੈ, ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦਾ ਹੈ ।
ਗੁਰੁ ਅਮਰਦਾਸੁ ਜਿਨੑ ਸੇਵਿਅਉ ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ, ਉਹਨਾਂ ਦਾ ਦੁੱਖ ਤੇ ਦਰਿਦ੍ਰ ਦੂਰ ਹੋ ਜਾਂਦਾ ਹੈ ।੩।੧੭।
ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥
ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ;
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥
ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ ।
ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥
(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ ।
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥
ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ ।
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥
ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ ।
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥
ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ।੪।੧੮।
ਭਿਖੇ ਕੇ ॥
ਸਵ¤ਯੇ ਭਿ¤ਖੇ ਭੱਟ ਦੇ।
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥
ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ ।
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥
ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ ।
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥
ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ ।
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥
(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉੁਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ ।
ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥
ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ ।
ਗੁਰੁ ਮਿਲੵਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥
ਭਿੱਖਾ ਕਵੀ ਆਖਦਾ ਹੈ—“ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ” ।੧।੧੯।
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥
ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ,
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ) ਵੇਖੇ ਹਨ ।
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥
ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ;