Sri Guru Granth Sahib Ji — Ang 1354 (punjabi)
ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥
ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ ।
ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥
ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ,
ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥
ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ) ।
ਸਾਧਸੰਗ ਸ੍ਨੇਹ ਸਤੵਿੰ ਸੁਖਯੰ ਬਸੰਤਿ ਨਾਨਕਹ ॥੨॥
ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ।੨।
ਮਿਥੵੰਤ ਦੇਹੰ ਖੀਣੰਤ ਬਲਨੰ ॥
(ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ ।
ਬਰਧੰਤਿ ਜਰੂਆ ਹਿਤੵੰਤ ਮਾਇਆ ॥
(ਪਰ ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ,)
ਅਤੵੰਤ ਆਸਾ ਆਥਿਤੵ ਭਵਨੰ ॥
(ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਜਾਂਦੀ ਹੈ (ਉਂਞ ਜੀਵ ਇਥੇ) ਘਰ ਦੇ ਪਰਾਹੁਣੇ (ਵਾਂਗ) ਹੈ ।
ਗਨੰਤ ਸ੍ਵਾਸਾ ਭੈਯਾਨ ਧਰਮੰ ॥
ਡਰਾਉਣਾ ਧਰਮ ਰਾਜ (ਇਸ ਦੀ ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ । ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ ।
ਪਤੰਤਿ ਮੋਹ ਕੂਪ ਦੁਰਲਭੵ ਦੇਹੰ ਤਤ ਆਸ੍ਰਯੰ ਨਾਨਕ ॥
ਹੇ ਨਾਨਕ! ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ), ਉਸੇ ਦਾ ਆਸਰਾ (ਲੈਣਾ ਚਾਹੀਦਾ ਹੈ) ।੩।
ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥
ਹੇ ਨਾਨਕ! ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ), ਉਸੇ ਦਾ ਆਸਰਾ (ਲੈਣਾ ਚਾਹੀਦਾ ਹੈ) ।੩।
ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥
(ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ ।
ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥
(ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ ।
ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥
ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ ।
ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥
ਹੇ ਨਾਨਕ!ਉਹ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ ।੪।
ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥
ਜੋ ਬੰਦੇ ਸਾਧ ਸੰਗਤਿ ਵਿਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਹਨ,
ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁਲੋ ਕ੍ਰਿਪਾਲਾ ॥
ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ ।
ਗੰਭੀਰੰ ਊਚੈ ਸਰਬਗਿ ਅਪਾਰਾ ॥
ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ ।
ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥
ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ ।
ਅਨਾਥ ਨਾਥੇ ਨਾਨਕ ਸਰਣੰ ॥੫॥
ਹੇ ਨਾਨਕ! (ਆਖ—) ਹੇ ਅਨਾਥਾਂ ਦੇ ਨਾਥ! ਅਸੀ ਤੇਰੀ ਸਰਨ ਹਾਂ ।੫।
ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖੵ ਆਵਧਹ ॥
(ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ®ਾਂ ਨਾਲ ਚੋਟ ਮਾਰਦਾ ਹੈ ।
ਅਹੋ ਜਸੵ ਰਖੇਣ ਗੋਪਾਲਹ ਨਾਨਕ ਰੋਮ ਨ ਛੇਦੵਤੇ ॥੬॥
ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਲ (ਭੀ) ਵਿੰਗਾ ਨਹੀਂ ਹੁੰਦਾ ।੬।
ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥
(ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ,
ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥
ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ ।
ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
ਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ।੭।
ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤਿ-ਸਾਲਾਹ—ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ), ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ ।
ਮਿਟੰਤਿ ਤਤ੍ਰਾਗਤ ਭਰਮ ਮੋਹੰ ॥
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤਿ-ਸਾਲਾਹ—ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ), ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ ।
ਭਗਵਾਨ ਰਮਣੰ ਸਰਬਤ੍ਰ ਥਾਨੵਿੰ ॥
ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ ।
ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥
ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ
ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥
ਹੇ ਨਾਨਕ! (ਆਖ—) ਹੇ ਹਰੀ! (ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ,।੮।
ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥
ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ,
ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥
ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ,
ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥
ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ,
ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥
ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ ।
ਨਹ ਘਟੰਤ ਕੇਵਲ ਗੋਪਾਲ ਅਚੁਤ ॥
ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ,
ਅਸਥਿਰੰ ਨਾਨਕ ਸਾਧ ਜਨ ॥੯॥
ਹੇ ਨਾਨਕ! ਉਸ ਦੀ ਸਾਧ ਸੰਗਤਿ ਭੀ ਸਦਾ-ਥਿਰ ਹੈ ।੯।
ਨਹ ਬਿਲੰਬ ਧਰਮੰ ਬਿਲੰਬ ਪਾਪੰ ॥
ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ,
ਦ੍ਰਿੜੰਤ ਨਾਮੰ ਤਜੰਤ ਲੋਭੰ ॥
ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ,
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖੵਿਣ ॥
ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ
ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥
ਹੇ ਨਾਨਕ! ਧਰਮ ਦੇ ਇਹ ਲੱਛਣ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ ।੧੦।
ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥
ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ,
ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥
ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ ।
ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੵੰਤ ਮਾਇਆ ਬੵਾਪਿਤੰ ॥
ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ), ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ—ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ) ।
ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥
ਹੇ ਨਾਨਕ! (ਆਖ—) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ।੧੧।
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥
(ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ ।
ਊਚੰ ਤ ਨੀਚੰ ਨਾਨੑਾ ਸੁ ਮੂਚੰ ॥
ਜਿਥੇ ਉੱਚਾ-ਪਨ ਹੈ, ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ ।