Sri Guru Granth Sahib Ji — Ang 1292 (punjabi)
ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ॥
ਰਾਗੁ ਮਲਾਰ। ਸ਼ਬਦ ਪੂਜਯ। ਸੰਤ ਨਾਮ ਦੇਵ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥
ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਅਤੇ (
ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥
(ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤਿ ਬਖ਼ਸ਼ ।੧।ਰਹਾਉ।
ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥
ਉਹ ਪਰਮਾਤਮਾ (ਮਾਨੋ) ਇਕ ਬੜਾ ਵੱਡਾ ਰਾਜਾ ਹੈ (ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ,
ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥
(ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ
ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥
(ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ)
ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥
ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ), ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ,
ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥
ਜਿਸ ਕੇ ਘਰ ਮੇਂ ਸਿਵਜੀ ਬਾਵਲਾ ਜਗਤ ਕਾ (ਗੁਰੂ) ਪੂਜ੍ਯ ਔਰ (ਤਤ) ਬਿਸਨੂੰ ਸਾਰਖਾ ਤਿਸ ਕੋ ਗ੍ਯਾਨ ਕਹੀਤਾ ਹੈ; ਵਾ (ਤਤ) ਸਾਰ ਰੂਪ (ਖਾ) ਅਕਾਸ ਵਤ ਬ੍ਯਾਪਕ ਬ੍ਰਹਮ ਤਿਸ ਕਾ ਗ੍ਯਾਨ ਈਸ੍ਵਰ ਕੋ ਕਹੀਤਾ ਹੈ॥
ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥
ਪਾਪ ਅਰੁ ਪੁੰਨ ਏਹ ਦੋਨੋਂ ਜਿਸ ਕੇ ਦ੍ਵਾਰੇ ਪਰ (ਡਾਂਗੀਆ) ਚੋਬਦਾਰ ਹੈਂ ਔਰ ਚਿਤ੍ਰ ਗੁਪਤ ਜਿਸ ਕਾ (ਲੇਖੀਆ) ਲਿਖਣੇ ਵਾਲਾ ਮੁਨਸੀ ਹੈ॥
ਧਰਮ ਰਾਇ ਪਰੁਲੀ ਪ੍ਰਤਿਹਾਰੁ ॥
ਧਰਮਰਾਇ ਪ੍ਰਲੋ ਕਰਨੇ ਵਾਲਾ ਅਰਥਾਤ ਮਾਰਨੇ ਵਾਲਾ (ਪ੍ਰਤਿਹਾਰੁ) ਖਤ ਪਤ੍ਰ ਲਿਆਨੇ ਲਿਜਾਨੇ ਵਾਲਾ ਚਿਠੀ ਰਸਾਂਨ ਹੈ॥
ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥
ਸੋ ਐਸਾ ਰਾਜਾ ਸ੍ਰੀ ਗੋਪਾਲ ਹੈ॥੨॥
ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥
ਜਿਸ ਕੇ ਘਰ ਮੇਂ ਗਣ ਗੰਧਰਬ ਅਰ ਰਿਖੀ ਬੇਚਾਰੇ ਢਾਢੀ ਜਿਸ ਕੋ ਗਾਵਤੇ ਹੂਏ (ਆਛੈ) ਸੋਭਤੇ ਹੈਂ; ਵਾ ਹਛੇ ਹਛੇ ਗੀਤ ਗਾਵਤੇ ਹੈਂ॥
ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥
ਸਰਬ ਸਾਸਤ੍ਰ (ਬਹੁ ਰੂਪੀਆ) ਸ੍ਵਾਂਗੀ ਹੈ, ਭਾਵ ਸਾਸਤ੍ਰ ਬਹੁਤ ਮਤੋਂ ਕੋ ਕਥਨ ਕਰਤੇ ਹੈਂ। ਬਹੁਤ ਪ੍ਰਕਾਰ (ਅਨਗਰੂਆ) ਵੱਡਾ ਅਖਾੜਾ ਸੰਸਾਰ ਹੈ। (ਮੰਡਲੀਕ) ਰਾਜੇ ਅਰਥਾਤ ਲੋਕਪਾਲ (ਕਾਛੈ) ਕਛੇ ਹੂਏ ਅਰਥਾਤ ਤੁਲੇ ਹੂਏ ਵਾ ਸੁੰਦਰ ਬੋਲ ਕਰ ਉਸਤਤੀ ਕਰਤੇ ਹੈਂ॥
ਚਉਰ ਢੂਲ ਜਾਂ ਚੈ ਹੈ ਪਵਣੁ ॥
ਜਿਸ ਕਾ ਪਵਨ ਚਵਰ (ਫੂਲ) ਢੁਲਾਵਣੇ ਵਾਲਾ ਹੈ॥
ਚੇਰੀ ਸਕਤਿ ਜੀਤਿ ਲੇ ਭਵਣੁ ॥
(ਸਕਤਿ) ਮਾਇਆ ਜਿਸ ਨੇ ਚੌਦਾਂ ਭਵਨ ਜੀਤ ਲੀਏ ਹੈਂ, ਸੋ ਦਾਸੀ ਹੈਂ॥
ਅੰਡ ਟੂਕ ਜਾ ਚੈ ਭਸਮਤੀ ॥
ਅੰਡ ਕੋਸ ਕਾ ਟੁਕੜਾ ਅਰਥਾਤ ਭਾਰਥ ਖੰਡ ਏਹੁ ਜਿਸ ਕਾ (ਭਸਮਤੀ) ਚੁਲਾ ਹੈ, ਭਾਵ ਇਸ ਖੰਡ ਮੇਂ ਯਗਆਦਿਕੋਂ ਕਰ ਪਰਮੇਸਰ ਕੋ ਪੂਜੀਤਾ ਹੈ; ਵਾ ਅੰਡ ਕੇ ਜੋ ਟੁਕੜੇ ਹੈਂ, ਭਾਵ ਪ੍ਰਿਥੀ, ਆਕਾਸ, ਇਹ ਦੋ ਚੁਲੇ ਦੇ ਵਟੇ ਹੈਂ ਇਹੁ ਐਸਾ (ਭਸਮਤੀ) ਚੁਲਾ ਹੈ॥
ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥
ਸੋ ਐਸਾ ਰਾਜਾ ਤ੍ਰਿਲੋਕੀ ਕਾ ਪਤੀ ਹੈ॥੩॥
ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥
ਜਿਸ ਕੇ ਘਰ ਮੇਂ (ਕੂਰਮਾ) ਕਛੂ (ਪਾਲੁ) ਪਲੰਘ ਹੈ, ਸਹਸਫਨੀ ਸ਼ੇਸ਼ਨਾਗ ਸੇਜ ਬਿਛ ਰਹੀ ਹੈ ਔਰ ਬਾਸਕ (ਵਾਲੂਆ) ਸੇਜਬੰਦ ਹੈ॥
ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥
ਜਿਸ ਕੇ ਅਠਾਰਾਂ ਭਾਰ ਬਨਾਸਪਤੀ ਮਾਲਣੀ ਹੈ ਔਰ ਛਿੰਨਵੇ ਕ੍ਰੋੜ ਮੇਘ ਮਾਲਾ ਪਾਣੀ ਭਰਨੇ ਵਾਲੀ ਝੀਵਰੀਆਂ ਹੈਂ॥
ਨਖ ਪ੍ਰਸੇਵ ਜਾ ਚੈ ਸੁਰਸਰੀ ॥
(ਸੁਰਸਰੀ) ਗੰਗਾ ਜੀ ਜਿਸ ਕੇ ਨਖੋਂ ਕਾ (ਪ੍ਰਸੇਵ) ਪ੍ਰਸੀਂਨਾ ਅਰਥਾਤ ਮੁੜਕਾ ਹੈ। ਨਾਰਦ ਜੀ ਨੇ ਰਾਗ ਕਰ ਕੇ ਪਰਮੇਸ੍ਵਰ ਕੋ ਪ੍ਰਸੰਨ ਕੀਆ ਥਾ। ਬਿਸਨ ਜੀ ਦ੍ਰਵਕਰ ਜਲ ਰੂਪ ਹੋ ਗਏ ਥੇ। ਤਿਸ ਕੇ ਨਖੋਂ ਕਾ ਜਲ ਬ੍ਰਹਮਾ ਜੀ ਨੇ ਕਰਮੰਡਲ ਮੇਂ ਪਾਇ ਲੀਆ। ਜਬ ਤ੍ਰਿਲੋਕੀ ਮਾਤ ਤੇ ਬ੍ਰਹਮਾਂਡ ਖੱਪਰ ਕੋ ਫੋੜ ਕੇ ਗਏ ਥੇ ਤਬ ਉਸ ਸੇ ਬਾਵਨ ਭਗਵਾਨ ਕੇ ਚਰਨ ਧੋਏ ਥੇ, ਸੋ ਗੰਗਾ ਭਈ। ਸਰੀਰ ਕਾ ਦ੍ਰਵ ਜਲੁ ਲੈਕਰ ਨਾਰਦ ਜੀ ਨੇ ਰਾਗਨੀEਂ ਕੇ ਊਪਰ ਸਿੰਚ ਕਰ ਤਿਨ ਕੇ ਅੰਗ ਸਿਰਜੀਤ ਕੀਏ। ਜੋ ਭਸਮੇ ਗਾਵਨੇ ਕਰ ਟੁਟੇ ਹੂਏ ਥੇ। ਇਸ ਵਾਸਤੇ ਨਖੋਂ ਕਾ ਪਸੀਨਾ ਗੰਗਾ ਜੀ ਕਹੀ ਹੈ॥
ਸਪਤ ਸਮੁੰਦ ਜਾਂ ਚੈ ਘੜਥਲੀ ॥
ਸਤ ਸਮੁੰਦ੍ਰ ਜਿਸ ਪਰਮੇਸ੍ਵਰ ਦੇ ਘੜਿEਂ ਕੇ ਅਸਥਾਨ ਹੈਂ॥
ਏਤੇ ਜੀਅ ਜਾਂ ਚੈ ਵਰਤਣੀ ॥
ਜਿਸ ਵਾਹਿਗੁਰੂ ਕੇ (ਏਤੇ) ਇਤਨੇ ਜੀਵ ਮੈਨੇ ਕਹੇ ਹੈਂ (ਵਰਤਣੀ) ਬਰਤਣ ਹੈਂ, ਭਾਵ ਜਿਸ ਕੀ ਇਤਨੀ ਬਿਭੂਤੀ ਹੈ॥
ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥
ਸੋ ਐਸੈ ਰਾਜਾ ਤ੍ਰਿਲੋਕੀ ਕਾ ਮਾਲਕੁ ਹੈ॥੪॥
ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥
ਜਿਸ ਕੇ ਅਰਜਨ, ਧ੍ਰ¨, ਪ੍ਰਹਿਲਾਦ, ਅੰਬਰੀਕ ਅਰੁ ਨਾਰਦੁ, ਨੇਜੇ ਨਾਮੁ ਰਿਖੀ ਆਦਿਕ ਭਗਤ ਨਿਕਟ ਵਰਤੀ ਅਰਥਾਤ ਸਾਮੀਪੀ ਅਹਿਲਕਾਰ ਵਾ (ਨੇਜੈ) ਪ੍ਰਗਟ ਹੀ ਹੈਂ। ਸਿੱਧ ਅਰੁ ਬੁਧ੍ਯਾਦਿ ਨਵਗ੍ਰਹ ਗਣ ਨੰਦੀ ਆਦਿਕ; ਵਾ ਗੰਧਰਬੋਂ ਕਾ (ਗਣ) ਸਮੂਹ ਜਿਸ ਕਾ (ਹੇਲਾ) ਖੇਲ (ਬਨਾਵੈ) ਬਨਾ ਹੂਆ ਹੈ; ਵਾ (ਬਨਾਵੈ) ਬਵੰਜਾ ਬੀਰ ਜਿਸ ਕੇ (ਹੇਲਾ) ਹੇੜਾ ਸਿਕਾਰ ਸੰਬੰਧ ਕਰ ਸਿਕਾਰੀ ਹੈਂ॥
ਏਤੇ ਜੀਅ ਜਾਂ ਚੈ ਹਹਿ ਘਰੀ ॥
ਇਤਨੇ ਜੀਵ ਜਿਸ ਕੇ ਘਰ ਮੇਂ ਹੈਂ॥
ਸਰਬ ਬਿਆਪਿਕ ਅੰਤਰ ਹਰੀ ॥
ਸੋ ਹਰੀ ਸਰਬ ਕੇ ਅੰਤਰ ਬ੍ਯਾਪੁਕ ਹੈ॥
ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥
ਨਾਮਦੇਵ ਜੀ ਕਹਤੇ ਹੈਂ: (ਤਾਂ ਚੀ) ਤਿਸ ਕੀ ਸੁਗੰਧ ਕਰਤਾ ਹੂੰ; ਵਾ ਤਿਸ ਕੀ ਸਰਣ ਲਈ ਹੈ॥
ਸਗਲ ਭਗਤ ਜਾ ਚੈ ਨੀਸਾਣਿ ॥੫॥੧॥
ਸਭੀ ਭਗਤ ਜਿਸ ਕੇ (ਨੀਸਾਣਿ) ਨਗਾਰਾ ਬਜਾ ਰਹੇ ਹੈਂ ਵਾ ਝੰਡੇ ਹੈਂ, ਭਾਵ ਤਿਸ ਕੇ ਜਸ ਕੋ ਪ੍ਰਗਟਾਵਤੇ ਹੈਂ॥੫॥੧॥Çਏਕ ਸਮੇਂ ਕਿਸੀ ਨਮਿਤ ਕਰ ਪੰਡਰ ਪੁਰ ਮੇਂ ਕੋਈ ਕਹਤੇ ਹੈਂ ਆਂਹੁਡੇ ਨਾਮ ਪਿੰਡ ਮੇਂ ਸਿਵਾਲਾ ਹੈ। ਪਛਮ ਕੀ ਤਫ੍ਰ ਮੁਖ ਹੈ। ਸਿਵਾਲੇ ਕਾ ਪੰਡਰ ਪੁਰ ਮੇਂ ਨਾਮਦੇਵ ਜੀ ਕੇ ਨਾਨਾ ਕੀ ਰਿਹਾਇਸ ਥੀ। ਨਾਮਦੇਵ ਜੀ ਠਾਕਰ ਜੀ ਕੇ ਮੰਦਰ ਮੇਂ ਗਏ ਥੇ। ਦੇਹ ਅਭਿਮਾਨੀ ਪੰਡਿਤੋਂ ਨੇ ਨੀਚ ਜਾਣ ਕਰ ਮਾਰ ਕਰ ਕੇ ਬੀਚ ਸੇ ਉਠਾਇ ਦੀਆ। ਨਾਮਦੇਵ ਨੇ ਮੰਦਰ ਕੇ ਪੀਛੇ ਬੈਠ ਕਰ ਅਪਨੇ ਸ੍ਵਾਮੀ ਪਾਸ ਪੁਕਾਰ ਕਰੀ। ਸੁਨ ਕਰ ਪਰਮੇਸ੍ਵਰ ਨੇ ਮੰਦਰ ਕਾ ਮੁਖ ਨਾਮਦੇਵ ਜੀ ਕੀ ਤਰਫ ਕਰ ਦੀਆ, ਪੰਡਿEਂ ਕੀ ਤਰਫ ਪੀਠ ਕਰ ਦਈ। ਸੋ ਪ੍ਰਸੰਗ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਪ੍ਰਤੀ ਸੁਨਾਵਤੇ ਹੈਂ:
ਮਲਾਰ ॥
ਮਲਾਰ।
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥
! ਮੈਨੂੰ ਤੂੰ ਨਾ ਵਿਸਾਰੀਂ, ਮੈਨੂੰ ਤੂੰ ਨਾ ਭੁਲਾਈਂ
ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥
ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ ।੧।ਰਹਾਉ
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥
ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥
ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ।੧।
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥
ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ।੨।
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥
(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ ।
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
(ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?) (ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ।੩।੨।