Sri Guru Granth Sahib Ji — Ang 1256 (punjabi)
ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥
ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ) ।
ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥
ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤਿ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ।੨।
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥
ਗੁਰੂ ਨਾਮ ਦੀ ਦਾਤਿ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ
ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥
ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ।੩।
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥
ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ ।
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥
(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੪।੫।
ਮਲਾਰ ਮਹਲਾ ੧ ਘਰੁ ੨
ਮਲਾਰ ਪਹਿਲੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਪਵਣੈ ਪਾਣੀ ਜਾਣੈ ਜਾਤਿ ॥
ਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ (ਭਾਵ, ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਣ ਵਾਲਾ ਪਰਮਾਤਮਾ ਆਪ ਹੈ, ਤੇ ਉਸ ਨਾਲ ਡੂੰਘੀ ਸਾਂਝ ਪਾ ਲਏ),
ਕਾਇਆਂ ਅਗਨਿ ਕਰੇ ਨਿਭਰਾਂਤਿ ॥
ਜੋ ਆਪਣੇ ਸਰੀਰ ਦੀ ਤਿ®ਸ਼ਨਾ-ਅੱਗ ਨੂੰ ਸ਼ਾਂਤ ਕਰ ਲਏ,
ਜੰਮਹਿ ਜੀਅ ਜਾਣੈ ਜੇ ਥਾਉ ॥
ਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੰੁਦੇ ਹਨ
ਸੁਰਤਾ ਪੰਡਿਤੁ ਤਾ ਕਾ ਨਾਉ ॥੧॥
ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ,
ਗੁਣ ਗੋਬਿੰਦ ਨ ਜਾਣੀਅਹਿ ਮਾਇ ॥
ਹੇ ਮਾਂ! ਗੋਬਿੰਦ ਦੇ ਗੁਣ (ਪੂਰੇ ਤੌਰ ਤੇ) ਜਾਣੇ ਨਹੀਂ ਜਾ ਸਕਦੇ,
ਅਣਡੀਠਾ ਕਿਛੁ ਕਹਣੁ ਨ ਜਾਇ ॥
ਉਹ ਗੋੋਬਿੰਦ ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, (ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ) ਕੁਝ ਆਖਿਆ ਨਹੀਂ ਜਾ ਸਕਦਾ ।
ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
ਹੇ ਮਾਂ! ਕੀਹ ਆਖ ਕੇ ਉਸ ਦਾ ਸਰੂਪ ਬਿਆਨ ਕੀਤਾ ਜਾਏ? (ਜੇਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਜਤਨ ਕਰਦੇ ਹਨ, ਉਹ ਭੁੱਲ ਕਰਦੇ ਹਨ । ਇਸ ਉੱਦਮ ਵਿਚ ਕੋਈ ਸੋਭਾ ਨਹੀਂ) ।੧।ਰਹਾਉ।
ਊਪਰਿ ਦਰਿ ਅਸਮਾਨਿ ਪਇਆਲਿ ॥
ਉਤਾਹ ਹੇਠਾਂਹ ਅਸਮਾਨ ਵਿਚ ਪਾਤਾਲ ਵਿਚ (ਹਰ ਥਾਂ ਪਰਮਾਤਮਾ ਵਿਆਪਕ ਹੈ, ਫਿਰ ਭੀ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।
ਕਿਉ ਕਰਿ ਕਹੀਐ ਦੇਹੁ ਵੀਚਾਰਿ ॥
ਹੇ ਭਾਈ! ਵਿਚਾਰ ਕਰ ਕੇ ਕੋਈ ਧਿਰ ਭੀ (ਜੇ ਦੇ ਸਕਦੇ ਹੋ ਤਾਂ) ਉੱਤਰ ਦੇਹੋ ਕਿ (ਉਸ ਪ੍ਰਭੂ ਬਾਰੇ) ਕਿਵੇਂ ਕੁਝ ਕਹਿਆ ਜਾ ਸਕਦਾ ਹੈ ।
ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥
ਪਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ, ਪਰ) ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿਚ ਉਸ ਦਾ ਨਾਮ ਜਪਦਾ ਰਹੇ, ਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿਚ ਆਨੰਦ ਕਿਹੋ ਜਿਹਾ ਹੈ ।੨।
ਕਥਨੀ ਬਦਨੀ ਰਹੈ ਨਿਭਰਾਂਤਿ ॥
ਜਿਸ ਮਨੁੱਖ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ ਉਹ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ
ਸੋ ਬੂਝੈ ਹੋਵੈ ਜਿਸੁ ਦਾਤਿ ॥
ਤੇ ਉਹ ਜਿਸ ਮਨੁੱਖ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ ਸਮਝ ਲੈਂਦਾ ਹੈ (ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪ੍ਰਭੂ ਆਪ ਹੀ ਹੈ) ।
ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥
(ਫਿਰ) ਉਹ ਦਿਨ ਰਾਤ (ਹਰ ਵੇਲੇ) ਆਪਣੇ ਅੰਤਰ-ਆਤਮੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ
ਸੋਈ ਪੁਰਖੁ ਜਿ ਸਚਿ ਸਮਾਇ ॥੩॥
(ਹੇ ਭਾਈ!) ਉਹੀ ਹੈ ਅਸਲ ਮਨੁੱਖ ਜੇਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ।੩।
ਜਾਤਿ ਕੁਲੀਨੁ ਸੇਵਕੁ ਜੇ ਹੋਇ ॥
ਜੇ ਕੋਈ ਮਨੁੱਖ ਉੱਚੀ ਜਾਤਿ ਦਾ ਜਾਂ ਉੱਚੀ ਕੁਲ ਦਾ ਹੋ ਕੇ (ਜਾਤਿ ਕੁਲ ਦਾ ਅਹੰਕਾਰ ਛੱਡ ਕੇ) ਪਰਮਾਤਮਾ ਦਾ ਭਗਤ ਬਣ ਜਾਏ,
ਤਾ ਕਾ ਕਹਣਾ ਕਹਹੁ ਨ ਕੋਇ ॥
ਉਸ ਦਾ ਤਾਂ ਕਹਿਣਾ ਹੀ ਕੀਹ ਹੋਇਆ? (ਭਾਵ, ਉਸ ਦੀ ਪੂਰੀ ਸਿਫ਼ਤਿ ਕੀਤੀ ਹੀ ਨਹੀਂ ਜਾ ਸਕਦੀ) ।
ਵਿਚਿ ਸਨਾਤਂੀ ਸੇਵਕੁ ਹੋਇ ॥
(ਪਰ) ਨੀਵੀਂ ਜਾਤਿ ਵਿਚੋਂ ਭੀ ਜੰਮ ਕੇ ਜੇ ਕੋਈ ਪ੍ਰਭੂ ਦਾ ਭਗਤ ਬਣਦਾ ਹੈ,
ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥
ਹੇ ਨਾਨਕ! (ਆਖ—) ਤਾਂ (ਬੇਸ਼ੱਕ) ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ ।੪।੧।੬।
ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।
ਦੁਖੁ ਵੇਛੋੜਾ ਇਕੁ ਦੁਖੁ ਭੂਖ ॥
ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ ।
ਇਕੁ ਦੁਖੁ ਸਕਤਵਾਰ ਜਮਦੂਤ ॥
ਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ) ।
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥
ਤੇ ਇਕ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)
ਵੈਦ ਨ ਭੋਲੇ ਦਾਰੂ ਲਾਇ ॥੧॥
ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?
ਵੈਦ ਨ ਭੋਲੇ ਦਾਰੂ ਲਾਇ ॥
ਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ,
ਦਰਦੁ ਹੋਵੈ ਦੁਖੁ ਰਹੈ ਸਰੀਰ ॥
(ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ।੧।ਰਹਾਉ।
ਖਸਮੁ ਵਿਸਾਰਿ ਕੀਏ ਰਸ ਭੋਗ ॥
ਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ
ਤਾਂ ਤਨਿ ਉਠਿ ਖਲੋਏ ਰੋਗ ॥
ਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ ।
ਮਨ ਅੰਧੇ ਕਉ ਮਿਲੈ ਸਜਾਇ ॥
(ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ, ਇਸ ਦੇ) ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ
ਵੈਦ ਨ ਭੋਲੇ ਦਾਰੂ ਲਾਇ ॥੨॥
ਸੋ, ਹੇ ਅੰਞਾਣ ਵੈਦ! (ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ) ਤੇਰੀ ਦਵਾਈ ਦਾ ਕੋਈ ਲਾਭ ਨਹੀਂ (ਵਿਸ਼ੇ-ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ ਮੁੜ ਪੈਦਾ ਹੋਣਗੇ) ।੨।
ਚੰਦਨ ਕਾ ਫਲੁ ਚੰਦਨ ਵਾਸੁ ॥
ਚੰਦਨ ਦਾ ਰੁੱਖ ਤਦੋਂ ਤਕ ਚੰਦਨ ਹੈ ਜਦ ਤਕ ਵਿਚ ਚੰਦਨ ਦੀ ਸੁਗੰਧੀ ਹੈ (ਸੁਗੰਧੀ ਤੋਂ ਬਿਨਾ ਇਹ ਸਾਧਾਰਨ ਲੱਕੜੀ ਹੀ ਹੈ) ।
ਮਾਣਸ ਕਾ ਫਲੁ ਘਟ ਮਹਿ ਸਾਸੁ ॥
ਮਨੁੱਖਾ ਸਰੀਰ ਤਦੋਂ ਤਕ ਮਨੁੱਖਾ ਸਰੀਰ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ ।
ਸਾਸਿ ਗਇਐ ਕਾਇਆ ਢਲਿ ਪਾਇ ॥
ਸੁਆਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ ।
ਤਾ ਕੈ ਪਾਛੈ ਕੋਇ ਨ ਖਾਇ ॥੩॥
ਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ (ਪਰ ਇਹ ਸਰੀਰ ਵਿਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜੇ ਅਤੇ ਤਿ®ਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ ਹੈ । ਹੇ ਵੈਦ! ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ) ।੩।
ਕੰਚਨ ਕਾਇਆ ਨਿਰਮਲ ਹੰਸੁ ॥
ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ ।
ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥
(ਹੇ ਵੈਦ!) ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ,
ਦੂਖ ਰੋਗ ਸਭਿ ਗਇਆ ਗਵਾਇ ॥
ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ
ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤਿ®ਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਹਾਸਲ ਕਰੇਗਾ ।੪।੨।੭।
ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।
ਦੁਖ ਮਹੁਰਾ ਮਾਰਣ ਹਰਿ ਨਾਮੁ ॥
ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤ
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ ।