Sri Guru Granth Sahib Ji — Ang 1244 (punjabi)
ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥
(ਸੋ, ਪਾਪ ਤੇ ਪੁੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ;
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥
ਹੇ ਨਾਨਕ! (ਇਸ ਗਿਆਨ-ਰੂਪ) ਪੂੰਜੀ ਤੋਂ ਬਿਨਾ ਕੋਈ ਮਨੁੱਖ (ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ ।੨।
ਪਉੜੀ ॥
pauVI[
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥
(ਜੇ) ਨਿੰਮ (ਦੇ) ਰੁੱਖ ਨੂੰ ਅੰਮ੍ਰਿਤ-ਰਸ ਪਾ ਕੇ (ਭੀ) ਬਹੁਤ ਸਿੰਜੀਏ (ਤਾਂ ਭੀ ਨਿੰਮ ਦੀ ਕੁੜਿੱਤਣ ਨਹੀਂ ਜਾਂਦੀ);
ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥
ਜੇ ਬਹੁਤ ਦੁੱਧ ਪਿਆਲ ਕੇ ਮੰਤ® ਦੀ ਰਾਹੀਂ ਸੱਪ ਨੂੰ ਇਤਬਾਰੀ ਬਣਾਈਏ (ਭਾਵ, ਸੱਪ ਦਾ ਵਿਸਾਹ ਕਰੀਏ,) (ਫਿਰ ਭੀ ਉਹ ਡੰਗ ਮਾਰਨ ਵਾਲਾ ਸੁਭਾਵ ਨਹੀਂ ਛੱਡਦਾ);
ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥
(ਜਿਵੇਂ) ਪੱਥਰ ਨੂੰ ਇਸ਼ਨਾਨ ਕਰਾਈਏ (ਤਾਂ ਭੀ ਕੋਰੇ ਦਾ ਕੋਰਾ, ਇਸੇ ਤਰ੍ਹਾਂ) ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੋਰਾ ਹੀ ਰਹਿੰਦਾ ਹੈ (ਉਸ ਦਾ ਹਿਰਦਾ ਕਦੇ) ਭਿੱਜਦਾ ਨਹੀਂ;
ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥
ਜੇ ਜ਼ਹਿਰ ਵਿਚ ਅੰਮ੍ਰਿਤ ਸਿੰਜੀਏ (ਤਾਂ ਭੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ) ਜ਼ਹਿਰ ਦਾ ਹੀ ਫਲ ਪਾਈਦਾ ਹੈ ।
ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥
(ਪਰ) ਹੇ ਨਾਨਕ! ਜੇ ਪ੍ਰਭੂ (ਗੁਰਮੁਖਾਂ ਦੀ) ਸੰਗਤਿ ਮੇਲੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਲਹਿ ਜਾਂਦੀ ਹੈ ।੧੬।
ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।
ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥
ਮੋਤ ਨੇ (ਕਦੇ) ਮੁਹੂਰਤ ਨਹੀਂ ਪੁੱਛਿਆ, ਕਦੇ ਇਹ ਗੱਲ ਨਹੀਂ ਪੁੱਛੀ ਕਿ ਅੱਜ ਕੇਹੜੀ ਥਿੱਤ ਹੈ ਕੇਹੜਾ ਵਾਰ ਹੈ ।
ਇਕਨੑੀ ਲਦਿਆ ਇਕਿ ਲਦਿ ਚਲੇ ਇਕਨੑੀ ਬਧੇ ਭਾਰ ॥
ਕਈ ਜੀਵਾਂ ਨੇ (ਇਥੋਂ ਤੁਰਨ ਲਈ, ਮਾਨੋ, ਆਪਣਾ ਸਾਮਾਨ) ਲੱਦ ਲਿਆ ਹੈ, ਕਈ ਲੱਦ ਕੇ ਤੁਰ ਪਏ ਹਨ, ਤੇ ਕਈ ਜੀਵਾਂ ਨੇ (ਸਾਮਾਨ ਦੇ) ਭਾਰ ਬੰਨ੍ਹ ਲਏ ਹਨ ।
ਇਕਨੑਾ ਹੋਈ ਸਾਖਤੀ ਇਕਨੑਾ ਹੋਈ ਸਾਰ ॥
ਕਈ ਜੀਵਾਂ ਦੀ ਤਿਆਰੀ ਹੋ ਪਈ ਹੈ, ਤੇ ਕਈ ਜੀਵਾਂ ਨੂੰ ਤੁਰਨ ਲਈ ਸੱਦੇ ਆ ਗਏ ਹਨ;
ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥
ਫ਼ੌਜਾਂ ਤੇ ਧੌਂਸੇ ਤੇ ਸੋਹਣੇ ਘਰ ਇਥੇ ਹੀ ਰਹਿ ਜਾਂਦੇ ਹਨ ।
ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥
ਹੇ ਨਾਨਕ! ਇਹ ਸਰੀਰ ਜੋ ਮਿੱਟੀ ਦੀ ਮੁੱਠ ਸੀ (ਜੋ ਮਿੱਟੀ ਤੋਂ ਬਣਿਆ ਸੀ) ਮੁੜ ਮਿੱਟੀ ਵਿਚ ਜਾ ਰਲਿਆ ।੧।
ਮਃ ੧ ॥
ਪਹਿਲੀ ਪਾਤਿਸ਼ਾਹੀ।
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥
ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਆਖ਼ਰ ਮਿੱਟੀ ਦੀ ਇਹ ਉਸਾਰੀ ਢਹਿ ਹੀ ਪਈ ।
ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥
ਹੇ ਜਿੰਦੇ! ਤੂੰ (ਇਸ ਸਰੀਰ ਦੀ ਖ਼ਾਤਰ) ਨਿਤ ਖੋਟ ਹੀ ਕਮਾਂਦੀ ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ ।੨।
ਪਉੜੀ ॥
pauVI[
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥
ਜਿਨ੍ਹਾਂ (ਮਨ ਦੇ ਮੁਰੀਦ) ਮਨੁੱਖਾਂ ਦੇ ਮਨ ਵਿਚ ਦੂਜਿਆਂ ਦੀ ਨਿੰਦਿਆ ਕਰਨ ਦਾ ਭੈੜਾ ਸੁਭਾਅ ਹੁੰਦਾ ਹੈ ਉਹਨਾਂ ਦੀ ਕਿਤੇ ਇੱਜ਼ਤ ਨਹੀਂ ਹੁੰਦੀ (ਉਹ ਹਰ ਥਾਂ) ਹੌਲੇ ਪੈਂਦੇ ਹਨ;
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥
ਮਾਇਆ (ਦੇ ਇਸ ਵਿਕਾਰ ਵਿਚ ਗ੍ਰਸੇ ਹੋਣ) ਦੇ ਕਾਰਨ ਉਹ ਬੜੇ ਕੋਝੇ ਤੇ ਭਰਿਸ਼ਟੇ ਮੂੰਹ ਵਾਲੇ ਜਾਪਦੇ ਹਨ ਤੇ ਸਦਾ ਦੁਖੀ ਰਹਿੰਦੇ ਹਨ ।
ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥
ਜੋ ਮਨੁੱਖ ਸਦਾ ਨਿੱਤ ਉੱਠ ਕੇ (ਭਾਵ, ਆਹਰ ਨਾਲ) ਦੂਜਿਆਂ ਦਾ ਧਨ ਚੁਰਾਂਦੇ ਹਨ (ਭਾਵ, ਜੋ ਨਿੰਦਾ ਕਰ ਕੇ ਦੂਜਿਆਂ ਦੀ ਇੱਜ਼ਤ-ਰੂਪ ਧਨ ਖੋਹਣ ਦਾ ਜਤਨ ਕਰਦੇ ਹਨ) ਉਹਨਾਂ (ਦੇ ਆਪਣੇ ਅੰਦਰ) ਦਾ ਹਰਿ-ਨਾਮ (-ਰੂਪ ਧਨ) ਚੋਰੀ ਹੋ ਜਾਂਦਾ ਹੈ ।
ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥
ਹੇ ਹਰਿ ਜੀਉ! ਹੇ ਹਰਿ ਰਾਇ! ਅਸਾਡੀ ਸਹੈਤਾ ਕਰੋ, ਅਸਾਨੂੰ ਉਹਨਾਂ ਦੀ ਸੰਗਤਿ ਨਾਹ ਦਿਉ ।
ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
ਹੇ ਨਾਨਕ! ਮਨ ਦੇ ਮਰੀਦ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਹੁਣ ਭੀ ਨਿੰਦਾ ਦੀ ਕਿਰਤ) ਕਮਾਂਦੇ ਹਨ ਤੇ ਦੁੱਖ ਪਾਂਦੇ ਹਨ ।੧੭।
ਸਲੋਕ ਮਃ ੪ ॥
ਸਲੋਕ ਚੌਥੀ ਪਾਤਿਸ਼ਾਹੀ।
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥
ਹਰੇਕ ਜੀਵ ਖਸਮ-ਪ੍ਰਭੂ ਦਾ ਹੈ ਖਸਮ-ਪ੍ਰਭੂ ਤੋਂ ਹਰੇਕ ਜੀਵ ਪੈਦਾ ਹੁੰਦਾ ਹੈ;
ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥
ਜਦੋਂ ਜੀਵ ਖਸਮ ਦਾ ਹੁਕਮ ਪਛਾਣਦਾ ਹੈ ਤਾਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ।
ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥
ਜੇ ਗੁਰੂ ਦੇ ਹੁਕਮ ਤੇ ਤੁਰ ਕੇ ਆਪੇ ਦੀ ਸੂਝ ਹੋ ਜਾਏ ਤਾਂ (ਜਗਤ ਵਿਚ) ਕੋਈ ਜੀਵ ਭੈੜਾ ਨਹੀਂ ਲੱਗਦਾ ।
ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥
ਹੇ ਨਾਨਕ! (ਜਗਤ ਵਿਚ) ਪੈਦਾ ਹੋਇਆ ਉਹ ਜੀਵ ਸੁਖੀ ਜੀਵਨ ਵਾਲਾ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਦਾ ਹੈ ।੧।
ਮਃ ੪ ॥
ਚੋਥੀ ਪਾਤਿਸ਼ਾਹੀ।
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥
ਸਭ ਜੀਵਾਂ ਨੂੰ (ਰੋਜ਼ੀ ਆਦਿਕ) ਦੇਣ ਵਾਲਾ ਤੇ (ਆਪਣੇ ਨਾਲ) ਮਿਲਾਣ ਵਾਲਾ ਪ੍ਰਭੂ ਆਪ ਹੀ ਹੈ ।
ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
ਹੇ ਨਾਨਕ! ਜਿਨ੍ਹਾਂ ਨੇ (ਸਾਰੇ ਪਦਾਰਥ) ਦੇਣ ਵਾਲੇ ਪ੍ਰਭੂ ਨੂੰ ਸਿਮਰਿਆ ਹੈ, ਜੋ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹ ਕਦੇ ਪ੍ਰਭੂ ਤੋਂ ਵਿੱਛੁੜਦੇ ਨਹੀਂ ਹਨ ।੨।
ਪਉੜੀ ॥
pauVI[
ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹਨਾਂ ਦੇ ਹਿਰਦੇ ਵਿਚ ਸ਼ਾਂਤੀ ਹੁੰਦੀ ਹੈ, (ਉਹਨਾਂ ਦੇ ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋਇਆ ਰਹਿੰਦਾ ਹੈ ।
ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥
(ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਮੇਰੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ (ਮਾਨੋ) ਜਪ ਕਰ ਲਏ ਹਨ, ਤਪ ਸਾਧ ਲਏ ਹਨ, ਤੀਰਥ ਨ੍ਹਾ ਲਏ ਹਨ ਤੇ ਮਨ ਨੂੰ ਵੱਸ ਕਰਨ ਦੇ ਸਾਧਨ ਕਰ ਲਏ ਹਨ ।
ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥
ਗੁਰਮੁਖਾਂ ਦਾ ਹਿਰਦਾ ਪਵਿਤ® ਹੁੰਦਾ ਹੈ, ਉਹ ਪ੍ਰਭੂ ਦਾ ਸਿਮਰਨ ਕਰਦੇ ਹਨ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਸੋਹਣੇ ਲੱਗਦੇ ਹਨ ।
ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥
ਪਿਆਰੇ ਪ੍ਰਭੂ ਨੂੰ ਭੀ ਇਹੀ ਗੱਲ ਚੰਗੀ ਲੱਗਦੀ ਹੈ, ਉਹ ਗੁਰਮੁਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ।
ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮੇਲ ਲਿਆ ਹੁੰਦਾ ਹੈ, ਉਹ ਪ੍ਰਭੂ ਦੇ ਦਰ ਤੇ ਸੋਹਣੇ ਲੱਗਦੇ ਹਨ ।੧੮।
ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਿਾਹੀ।
ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥
ਧਨ ਵਾਲਾ ਮਨੁੱਖ (ਸਦਾ) ਇਉਂ ਹੀ ਆਖਦਾ ਹੈ ਕਿ ਮੈਂ ਹੋਰ ਧਨ ਕਮਾਣ ਲਈ ਜਾਵਾਂ ।
ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥
ਪਰ ਨਾਨਕ ਤਾਂ ਉਸ ਦਿਹਾੜੇ ਕੰਗਾਲ (ਹੋਵੇਗਾ) ਜਿਸ ਦਿਨ ਇਸ ਨੂੰ ਪਰਮਾਤਮਾ ਦਾ ਨਾਮ ਵਿੱਸਰੇਗਾ ।੧।
ਮਃ ੧ ॥
ਪਹਿਲੀ ਪਾਤਿਸ਼ਾਹੀ।
ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥
ਸੂਰਜ ਚੜ੍ਹਦਾ ਹੈ (ਤੇ ਡੁੱਬਦਾ ਹੈ, ਇਸ ਤਰ੍ਹਾਂ ਦਿਨਾਂ ਦੇ) ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ;
ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥
ਜਿਸ ਦਾ ਮਨ ਤਨ ਮਾਇਆ ਦੇ ਭੋਗਣ ਵਿਚ ਰੁੱਝਾ ਹੋਇਆ ਹੈ ਉਹ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ, ਤੇ, ਕੋਈ (ਵਿਰਲਾ ਵਿਰਲਾ) ਜਿੱਤ ਕੇ ਜਾਂਦਾ ਹੈ ।
ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮੑੀਐ ॥
(ਮਾਇਆ ਦੇ ਕਾਰਨ) ਹਰੇਕ ਜੀਵ ਅਹੰਕਾਰ ਨਾਲ ਆਫਰਿਆ ਹੋਇਆ ਹੈ, ਸਮਝਾਇਆਂ ਆਕੜਨ ਤੋਂ ਰੁਕਦਾ ਨਹੀਂ ।
ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥
ਹੇ ਨਾਨਕ! ਪਰਮਾਤਮਾ ਆਪ (ਜੀਵ ਦੀ ਆਕੜ ਨੂੰ) ਵੇਖ ਰਿਹਾ ਹੈ, ਜਦੋਂ ਉਹ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ (ਅਹੰਕਾਰੀ) ਧਰਤੀ ਤੇ ਢਹਿ ਪੈਂਦਾ ਹੈ (ਭਾਵ, ਮਿੱਟੀ ਨਾਲ ਮਿਲ ਜਾਂਦਾ ਹੈ) ।੨।
ਪਉੜੀ ॥
pauVI[
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥
ਸਤਸੰਗ ਵਿਚ ਪਰਮਾਤਮਾ ਦਾ ਨਾਮ-ਰੂਪ ਖ਼ਜ਼ਾਨਾ ਹੈ, ਸਤਸੰਗ ਵਿਚੋਂ ਹੀ ਪਰਮਾਤਮਾ ਮਿਲਦਾ ਹੈ;