Sri Guru Granth Sahib Ji — Ang 1229 (punjabi)
ਸਾਰੰਗ ਮਹਲਾ ੫ ਚਉਪਦੇ ਘਰੁ ੫
ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਹਰਿ ਭਜਿ ਆਨ ਕਰਮ ਬਿਕਾਰ ॥
ਹੇ ਭਾਈ! ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ ।
ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥
(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤਿ®ਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ।੧।ਰਹਾਉ।
ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥
ਹੇ ਭਾਈ! ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ ।
ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥
ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ।੧।
ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥
ਹੇ ਭਾਈ! (ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ ।
ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥
ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ।੨।
ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥
ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ,
ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥
ਹਉਮੈ ਦੀ ਮਤਿ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ।੩।
ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥
ਹੇ ਭਾਈ! ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ ‘ਬਿਖੁ ਠਗਉਰੀ’ ਤੋਂ) ਬਚਾਈ ਰੱਖਿਆ ਹੈ ।
ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥
ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ।੪।੧।੧੨੯।
ਸਾਰਗ ਮਹਲਾ ੫ ਘਰੁ ੬ ਪੜਤਾਲ
ਸਾਰੰਗ ਪੰਜਵੀਂ ਪਾਤਿਸ਼ਾਹੀ। ਪੜਤਾਲ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸੁਭ ਬਚਨ ਬੋਲਿ ਗੁਨ ਅਮੋਲ ॥
ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ—ਇਹਨਾਂ ਦਾ ਉਚਾਰਨ ਕਰਿਆ ਕਰ
ਕਿੰਕਰੀ ਬਿਕਾਰ ॥
ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ®ੀ)!
ਦੇਖੁ ਰੀ ਬੀਚਾਰ ॥
ਹੋਸ਼ ਕਰ (ਵਿਚਾਰ ਕੇ ਵੇਖ) ।
ਗੁਰ ਸਬਦੁ ਧਿਆਇ ਮਹਲੁ ਪਾਇ ॥
(ਹੇ ਜੀਵ-ਇਸਤ®ੀ!) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ।
ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥
(ਜਿਹੜੀ ਜੀਵ-ਇਸਤ®ੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ।੧।ਰਹਾਉ।
ਸੁਪਨ ਰੀ ਸੰਸਾਰੁ ॥
ਹੇ ਸਖੀ! ਇਹ ਜਗਤ ਸੁਪਨੇ ਵਰਗਾ ਹੈ,
ਮਿਥਨੀ ਬਿਸਥਾਰੁ ॥
(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ
ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥
ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ।੧।
ਸਰਬ ਰੀ ਪ੍ਰੀਤਿ ਪਿਆਰੁ ॥
ਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ ।
ਪ੍ਰਭੁ ਸਦਾ ਰੀ ਦਇਆਰੁ ॥
ਪ੍ਰਭੂ ਸਦਾ ਹੀ ਦਇਆ ਦਾ ਘਰ ਹੈ,
ਕਾਂਏਂ ਆਨ ਆਨ ਰੁਚੀਐ ॥
ਹੇ ਸਖੀ! (ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ ।
ਹਰਿ ਸੰਗਿ ਸੰਗਿ ਖਚੀਐ ॥
ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ ।
ਜਉ ਸਾਧਸੰਗ ਪਾਏ ॥
ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤਿ ਦਾ ਮਿਲਾਪ ਹਾਸਲ ਕਰਦਾ ਹੈ
ਕਹੁ ਨਾਨਕ ਹਰਿ ਧਿਆਏ ॥
ਅਤੇ ਪਰਮਾਤਮਾ ਦਾ ਧਿਆਨ ਧਰਦਾ ਹੈ,
ਅਬ ਰਹੇ ਜਮਹਿ ਮੇਲ ॥੨॥੧॥੧੩੦॥
ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ।੨।੧।੧੩੦।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਕੰਚਨਾ ਬਹੁ ਦਤ ਕਰਾ ॥
ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ
ਭੂਮਿ ਦਾਨੁ ਅਰਪਿ ਧਰਾ ॥
ਭੁਇਂ ਮਣਸ ਕੇ ਦਾਨ ਕਰਦਾ ਹੈ,
ਮਨ ਅਨਿਕ ਸੋਚ ਪਵਿਤ੍ਰ ਕਰਤ ॥
ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ
ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥
(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ । ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ।੧।ਰਹਾਉ।
ਚਾਰਿ ਬੇਦ ਜਿਹਵ ਭਨੇ ॥
ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,
ਦਸ ਅਸਟ ਖਸਟ ਸ੍ਰਵਨ ਸੁਨੇ ॥
ਅਠਾਰਾਂ ਪੁਰਾਣ ਅਤੇ ਛੇ ਸਾਸਤ® ਕੰਨਾਂ ਨਾਲ ਸੁਣਦਾ ਰਹਿੰਦਾ ਹੈ
ਨਹੀ ਤੁਲਿ ਗੋਬਿਦ ਨਾਮ ਧੁਨੇ ॥
(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ ।
ਮਨ ਚਰਨ ਕਮਲ ਲਾਗੇ ॥੧॥
ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ।੧।
ਬਰਤ ਸੰਧਿ ਸੋਚ ਚਾਰ ॥
ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ®ਤਾ
ਕ੍ਰਿਆ ਕੁੰਟਿ ਨਿਰਾਹਾਰ ॥
(ਤੀਰਥ-ਜਾਤ®ਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,
ਅਪਰਸ ਕਰਤ ਪਾਕਸਾਰ ॥
ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,
ਨਿਵਲੀ ਕਰਮ ਬਹੁ ਬਿਸਥਾਰ ॥
(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,
ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥
(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ—ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ ।
ਰਾਮ ਦਇਆਰ ਸੁਨਿ ਦੀਨ ਬੇਨਤੀ ॥
ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ ।
ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥
ਹੇ ਦਾਸ ਨਾਨਕ! (ਆਖ—) ਹੇ ਪ੍ਰਭੂ! ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ।੨।੨।੧੩੧।
ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।
ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥
ਹੇ ਭਾਈ! ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ।੧।