Sri Guru Granth Sahib Ji — Ang 1192 (punjabi)
ਬਸੰਤੁ ਮਹਲਾ ੫ ਘਰੁ ੧ ਦੁਤੁਕੀਆ
ਬਸੰਤ ਪੰਜਵੀਂ ਪਾਤਿਸ਼ਾਹੀ। ਦੋਤੁਕੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਸੁਣਿ ਸਾਖੀ ਮਨ ਜਪਿ ਪਿਆਰ ॥
ਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ ।
ਅਜਾਮਲੁ ਉਧਰਿਆ ਕਹਿ ਏਕ ਬਾਰ ॥
ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ।
ਬਾਲਮੀਕੈ ਹੋਆ ਸਾਧਸੰਗੁ ॥
ਬਾਲਮੀਕ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ) ।
ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥
(ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰ¨ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ।੧।
ਤੇਰਿਆ ਸੰਤਾ ਜਾਚਉ ਚਰਨ ਰੇਨ ॥
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥
ਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ ।੧।ਰਹਾਉ।
ਗਨਿਕਾ ਉਧਰੀ ਹਰਿ ਕਹੈ ਤੋਤ ॥
ਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ ।
ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥
(ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ,
ਬਿਪ੍ਰ ਸੁਦਾਮੇ ਦਾਲਦੁ ਭੰਜ ॥
ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ । ਸੁਦਾਮੇ ਬ੍ਰਾਹਮਣ ਦੀ (ਕਿ®ਸ਼ਨ ਜੀ ਨੇ) ਗਰੀਬੀ ਕੱਟੀ ।
ਰੇ ਮਨ ਤੂ ਭੀ ਭਜੁ ਗੋਬਿੰਦ ॥੨॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ ।੨।
ਬਧਿਕੁ ਉਧਾਰਿਓ ਖਮਿ ਪ੍ਰਹਾਰ ॥
ਹੇ (ਮੇਰੇ) ਮਨ! (ਕਿ®ਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕਿ®ਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ।
ਕੁਬਿਜਾ ਉਧਰੀ ਅੰਗੁਸਟ ਧਾਰ ॥
(ਕਿ®ਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ ।
ਬਿਦਰੁ ਉਧਾਰਿਓ ਦਾਸਤ ਭਾਇ ॥
ਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕਿ®ਸ਼ਨ ਜੀ ਨੇ) ਪਾਰ ਲੰਘਾ ਦਿੱਤਾ ।
ਰੇ ਮਨ ਤੂ ਭੀ ਹਰਿ ਧਿਆਇ ॥੩॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ ।੩।
ਪ੍ਰਹਲਾਦ ਰਖੀ ਹਰਿ ਪੈਜ ਆਪ ॥
ਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ ।
ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥
(ਦੁਰਜੋਧਨ ਦੀ ਸਭਾ ਵਿਚ ਦੋ®ਪਤੀ ਨੂੰ ਨਗਨ ਕਰਨ ਲਈ ਜਦੋਂ) ਦੋ®ਪਤੀ ਦੇ ਬਸਤ® ਲਾਹੇ ਜਾ ਰਹੇ ਸਨ, ਤਦੋਂ (ਕਿ®ਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ ।
ਜਿਨਿ ਜਿਨਿ ਸੇਵਿਆ ਅੰਤ ਬਾਰ ॥
ਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ) ।
ਰੇ ਮਨ ਸੇਵਿ ਤੂ ਪਰਹਿ ਪਾਰ ॥੪॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ।੪।
ਧੰਨੈ ਸੇਵਿਆ ਬਾਲ ਬੁਧਿ ॥
ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ ।
ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥
ਗੁਰੂ ਨੂੰ ਮਿਲ ਕੇ ਤਿ®ਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ ।
ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥
ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ ।
ਰੇ ਮਨ ਤੂ ਭੀ ਹੋਹਿ ਦਾਸੁ ॥੫॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ ।੫।
ਜੈਦੇਵ ਤਿਆਗਿਓ ਅਹੰਮੇਵ ॥
ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ ।
ਨਾਈ ਉਧਰਿਓ ਸੈਨੁ ਸੇਵ ॥
ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ,
ਮਨੁ ਡੀਗਿ ਨ ਡੋਲੈ ਕਹੂੰ ਜਾਇ ॥
(ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ ।
ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥
ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ।੬।
ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥
ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ,
ਸੇ ਤੈਂ ਲੀਨੇ ਭਗਤ ਰਾਖਿ ॥
ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ,
ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥
ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ ।
ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥
ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ ।੭।
ਕਬੀਰਿ ਧਿਆਇਓ ਏਕ ਰੰਗ ॥
ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ।
ਨਾਮਦੇਵ ਹਰਿ ਜੀਉ ਬਸਹਿ ਸੰਗਿ ॥
ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ ।
ਰਵਿਦਾਸ ਧਿਆਏ ਪ੍ਰਭ ਅਨੂਪ ॥
ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ ।
ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥
(ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ) । ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ।੮।੧।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।
ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥
ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ ।
ਹਰਿ ਸਿਮਰਨ ਬਿਨੁ ਨਰਕਿ ਪਾਹਿ ॥
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮਨੁੱਖ ਨਰਕ ਵਿਚ ਪਏ ਰਹਿੰਦੇ ਹਨ,
ਭਗਤਿ ਬਿਹੂਨਾ ਖੰਡ ਖੰਡ ॥
ਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ ।
ਬਿਨੁ ਬੂਝੇ ਜਮੁ ਦੇਤ ਡੰਡ ॥੧॥
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ।੧।
ਗੋਬਿੰਦ ਭਜਹੁ ਮੇਰੇ ਸਦਾ ਮੀਤ ॥
ਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ ।
ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ।੧।ਰਹਾਉ।
ਸੰਤੋਖੁ ਨ ਆਵਤ ਕਹੂੰ ਕਾਜ ॥
ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ,
ਧੂੰਮ ਬਾਦਰ ਸਭਿ ਮਾਇਆ ਸਾਜ ॥
ਕਿਸੇ ਭੀ ਕੰਮਾਂ ਵਿਚ (ਉਸ ਨੂੰ) ਮਾਇਆ ਵਲੋਂ ਤਿ®ਪਤੀ ਨਹੀਂ ਹੁੰਦੀ ।
ਪਾਪ ਕਰੰਤੌ ਨਹ ਸੰਗਾਇ ॥
(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ
ਬਿਖੁ ਕਾ ਮਾਤਾ ਆਵੈ ਜਾਇ ॥੨॥
(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ) ।੨।
ਹਉ ਹਉ ਕਰਤ ਬਧੇ ਬਿਕਾਰ ॥
ਮੈਂ ਮੈਂ ਕਰਦਿਆਂ ਉਸ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ,
ਮੋਹ ਲੋਭ ਡੂਬੌ ਸੰਸਾਰ ॥
ਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ ।
ਕਾਮਿ ਕ੍ਰੋਧਿ ਮਨੁ ਵਸਿ ਕੀਆ ॥
ਕਾਮ-ਵਾਸਨਾ ਨੇ ਕੋ®ਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ ।
ਸੁਪਨੈ ਨਾਮੁ ਨ ਹਰਿ ਲੀਆ ॥੩॥
ਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ।੩।
ਕਬ ਹੀ ਰਾਜਾ ਕਬ ਮੰਗਨਹਾਰੁ ॥
ਹੇ ਭਾਈ! (ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ,
ਦੂਖ ਸੂਖ ਬਾਧੌ ਸੰਸਾਰ ॥
ਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ ।
ਮਨ ਉਧਰਣ ਕਾ ਸਾਜੁ ਨਾਹਿ ॥
ਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ ।
ਪਾਪ ਬੰਧਨ ਨਿਤ ਪਉਤ ਜਾਹਿ ॥੪॥
ਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ।੪।
ਈਠ ਮੀਤ ਕੋਊ ਸਖਾ ਨਾਹਿ ॥
ਹੇ ਭਾਈ! ਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ ।
ਆਪਿ ਬੀਜਿ ਆਪੇ ਹੀ ਖਾਂਹਿ ॥
(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ) ।