Sri Guru Granth Sahib Ji — Ang 1183 (punjabi)
ਸਮਰਥ ਸੁਆਮੀ ਕਾਰਣ ਕਰਣ ॥
ਹੇ ਸਭ ਤਾਕਤਾਂ ਦੇ ਮਾਲਕ! ਹੇ ਸੁਆਮੀ! ਹੇ ਜਗਤ ਦੇ ਮੂਲ!
ਮੋਹਿ ਅਨਾਥ ਪ੍ਰਭ ਤੇਰੀ ਸਰਣ ॥
ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ ।
ਜੀਅ ਜੰਤ ਤੇਰੇ ਆਧਾਰਿ ॥
ਹੇ ਪ੍ਰਭੂ! ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ,
ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥
ਮਿਹਰ ਕਰ ਕੇ (ਇਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ।੨।
ਭਵ ਖੰਡਨ ਦੁਖ ਨਾਸ ਦੇਵ ॥
ਹੇ ਜਨਮ ਮਰਨ ਦਾ ਗੇੜ ਕੱਟਣ ਵਾਲੇ! ਹੇ ਦੁੱਖਾਂ ਦਾ ਨਾਸ ਕਰਨ ਵਾਲੇ!
ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥
ਹੇ ਚਾਨਣ-ਰੂਪ! ਸਾਰੇ ਜੀਵ ਤੇਰਾ ਦਿੱਤਾ (ਅੰਨ) ਖਾਂਦੇ ਹਨ ।
ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥
ਹੇ ਭਾਈ! ਧਰਤੀ ਅਤੇ ਆਕਾਸ਼ ਜਿਸ (ਪਰਮਾਤਮਾ) ਦੀ ਸੱਤਿਆ ਦੇ ਆਸਰੇ ਟਿਕੇ ਹੋਏ ਹਨ,
ਤੇਰਾ ਦੀਆ ਸਭਿ ਜੰਤ ਖਾਹਿ ॥੩॥
ਦੈਵੀ ਗੁਣਾਂ ਵਾਲੇ ਮਨੁੱਖ ਅਤੇ ਮੁਨੀ ਲੋਕ ਉਸ ਦੀ ਸੇਵਾ-ਭਗਤੀ ਕਰਦੇ ਹਨ ।੩।
ਅੰਤਰਜਾਮੀ ਪ੍ਰਭ ਦਇਆਲ ॥
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਦਇਆਲ ਪ੍ਰਭੂ!
ਅਪਣੇ ਦਾਸ ਕਉ ਨਦਰਿ ਨਿਹਾਲਿ ॥
ਆਪਣੇ ਦਾਸ ਨੂੰ ਮਿਹਰ ਦੀ ਨਿਗਾਹ ਨਾਲ ਵੇਖ ।
ਕਰਿ ਕਿਰਪਾ ਮੋਹਿ ਦੇਹੁ ਦਾਨੁ ॥
ਮਿਹਰ ਕਰ ਕੇ ਮੈਨੂੰ (ਇਹ) ਦਾਨ ਦੇਹ
ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥
ਕਿ (ਤੇਰਾ ਦਾਸ) ਨਾਨਕ ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰੇ ।੪।੧੦।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।
ਰਾਮ ਰੰਗਿ ਸਭ ਗਏ ਪਾਪ ॥
ਹੇ ਭਾਈ! ਪਰਮਾਤਮਾ ਦੇ ਪਿਆਰ ਵਿਚ (ਟਿਕਿਆਂ) ਸਾਰੇ ਪਾਪ ਮਿਟ ਜਾਂਦੇ ਹਨ,
ਰਾਮ ਜਪਤ ਕਛੁ ਨਹੀ ਸੰਤਾਪ ॥
ਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦੇ,
ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥
ਗੋੋਬਿੰਦ ਦਾ ਨਾਮ ਜਪਦਿਆਂ (ਮਾਇਆ ਦੇ ਮੋਹ ਦੇ) ਸਾਰੇ ਹਨੇਰੇ ਮਿਟ ਜਾਂਦੇ ਹਨ,
ਹਰਿ ਸਿਮਰਤ ਕਛੁ ਨਾਹਿ ਫੇਰ ॥੧॥
ਹਰਿ-ਨਾਮ ਸਿਮਰਦਿਆਂ ਜਨਮ ਮਰਨ ਦੇ ਗੇੜ ਨਹੀਂ ਰਹਿ ਜਾਂਦੇ ।੧।
ਬਸੰਤੁ ਹਮਾਰੈ ਰਾਮ ਰੰਗੁ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੰਤ ਜਨਾਂ ਨਾਲ (ਮੇਰਾ) ਸਦਾ ਸਾਥ ਬਣਿਆ ਰਹਿੰਦਾ ਹੈ,
ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥
(ਹੁਣ) ਮੇਰੇ ਅੰਦਰ ਪਰਮਾਤਮਾ (ਦੇ ਨਾਮ) ਦਾ ਪਿਆਰ ਬਣ ਗਿਆ ਹੈ, ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਗਿਆ ਹੈ ।੧।ਰਹਾਉ।
ਸੰਤ ਜਨੀ ਕੀਆ ਉਪਦੇਸੁ ॥
ਹੇ ਭਾਈ! ਸੰਤ ਜਨਾਂ ਨੇ ਇਹ ਸਿੱਖਿਆ ਦਿੱਤੀ ਹੈ
ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥
ਕਿ ਜਿੱਥੇ ਪਰਮਾਤਮਾ ਦਾ ਭਗਤ ਵੱਸਦਾ ਹੈ
ਹਰਿ ਭਗਤਿਹੀਨ ਉਦਿਆਨ ਥਾਨੁ ॥
ਉਹ ਦੇਸ ਭਾਗਾਂ ਵਾਲਾ ਹੈ ਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ (ਬਰਾਬਰ) ਹੈ ।
ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਤੂੰ ਉਸ ਪਰਮਾਤਮਾ ਨੂੰ) ਹਰੇਕ ਸਰੀਰ ਵਿਚ ਵੱਸਦਾ ਸਮਝ ।੨।
ਹਰਿ ਕੀਰਤਨ ਰਸ ਭੋਗ ਰੰਗੁ ॥
ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹੀ ਦੁਨੀਆ ਦੇ ਰਸਾਂ ਭੋਗਾਂ ਦੀ ਮੌਜ-ਬਹਾਰ ਸਮਝ ।
ਮਨ ਪਾਪ ਕਰਤ ਤੂ ਸਦਾ ਸੰਗੁ ॥
ਹੇ ਮਨ! ਪਾਪ ਕਰਦਿਆਂ ਸਦਾ ਝਿਜਕਿਆ ਕਰ ।
ਨਿਕਟਿ ਪੇਖੁ ਪ੍ਰਭੁ ਕਰਣਹਾਰ ॥
ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੂੰ (ਆਪਣੇ) ਨੇੜੇ ਵੱਸਦਾ ਵੇਖ ।
ਈਤ ਊਤ ਪ੍ਰਭ ਕਾਰਜ ਸਾਰ ॥੩॥
ਇਸ ਲੋਕ ਅਤੇ ਪਰਲੋਕ ਦੇ ਸਾਰੇ ਕੰਮ ਪ੍ਰਭੂ ਹੀ ਸੰਵਾਰਨ ਵਾਲਾ ਹੈ ।੩।
ਚਰਨ ਕਮਲ ਸਿਉ ਲਗੋ ਧਿਆਨੁ ॥
ਹੇ ਭਾਈ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਮਨੁੱਖ ਉੱਤੇ) ਬਖ਼ਸ਼ਸ਼ ਕੀਤੀ,
ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥
ਉਸ ਦੀ ਸੁਰਤਿ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ ।
ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥
(ਤਾ ਕਿ) ਹੇ ਸੁਆਮੀ! (ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ ਤੈਨੂੰ) ਸਦਾ ਅੰਗ-ਸੰਗ ਸਮਝ ਕੇ ਜਪਦਾ ਰਹਾਂ ।੪।੧੧।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।
ਸਚੁ ਪਰਮੇਸਰੁ ਨਿਤ ਨਵਾ ॥
ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਫਿਰ ਉਹ ਪਿਆਰਾ ਲੱਗਦਾ ਹੈ ਕਿਉਂਕਿ ਉਹ) ਸਦਾ ਹੀ ਨਵਾਂ ਹੈ ।
ਗੁਰ ਕਿਰਪਾ ਤੇ ਨਿਤ ਚਵਾ ॥
ਗੁਰੂ ਦੀ ਮਿਹਰ ਨਾਲ ਮੈਂ ਸਦਾ (ਉਸ ਦਾ ਨਾਮ) ਉਚਾਰਦਾ ਹਾਂ ।
ਪ੍ਰਭ ਰਖਵਾਲੇ ਮਾਈ ਬਾਪ ॥
ਹੇ ਭਾਈ! (ਜਿਵੇਂ) ਮਾਪੇ (ਆਪਣੇ ਬੱਚੇ ਦਾ ਸਦਾ ਧਿਆਨ ਰੱਖਦੇ ਹਨ, ਤਿਵੇਂ) ਪ੍ਰਭੂ ਜੀ ਸਦਾ (ਮੇਰੇ) ਰਾਖੇ ਹਨ
ਜਾ ਕੈ ਸਿਮਰਣਿ ਨਹੀ ਸੰਤਾਪ ॥੧॥
(ਉਹ ਪ੍ਰਭੂ ਐਸਾ ਹੈ) ਕਿ ਉਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ ।੧।
ਖਸਮੁ ਧਿਆਈ ਇਕ ਮਨਿ ਇਕ ਭਾਇ ॥
ਹੇ ਭਾਈ! ਮੈਂ ਪੂਰੇ ਗੁਰੂ ਦੀ ਸਦਾ ਸਰਨ ਪਿਆ ਰਹਿੰਦਾ ਹਾਂ
ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥
(ਉਸ ਦੀ ਮਿਹਰ ਨਾਲ) ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ (ਮੈਨੂੰ) ਆਪਣੇ ਗਲ ਨਾਲ ਲਾ ਕੇ ਰੱਖਿਆ ਕੀਤੀ ਹੋਈ ਹੈ, (ਹੁਣ) ਮੈਂ ਇਕਾਗ੍ਰ ਮਨ ਨਾਲ ਉਸੇ ਦੇ ਪਿਆਰ ਵਿਚ ਟਿਕ ਕੇ ਉਸ ਖਸਮ-ਪ੍ਰਭੂ ਨੂੰ ਸਿਮਰਦਾ ਰਹਿੰਦਾ ਹਾਂ ।੧।ਰਹਾਉ।
ਅਪਣੇ ਜਨ ਪ੍ਰਭਿ ਆਪਿ ਰਖੇ ॥
ਹੇ ਭਾਈ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਆਪ ਰੱਖਿਆ ਕੀਤੀ ਹ
ਦੁਸਟ ਦੂਤ ਸਭਿ ਭ੍ਰਮਿ ਥਕੇ ॥
(ਸੇਵਕਾਂ ਦੇ) ਭੈੜੇ ਵੈਰੀ ਸਾਰੇ ਭਟਕ ਭਟਕ ਕੇ ਹਾਰ ਜਾਂਦੇ ਹਨ ।
ਬਿਨੁ ਗੁਰ ਸਾਚੇ ਨਹੀ ਜਾਇ ॥
(ਸੇਵਕਾਂ ਨੂੰ) ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ ।
ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥
(ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ) ਹੋਰ ਹੋਰ ਥਾਂ ਭਟਕਦੇ ਫਿਰਦੇ ਹਨ, ਉਹਨਾਂ ਨੂੰ ਦੁੱਖ (ਵਾਪਰਦਾ ਹੈ) ।੨।
ਕਿਰਤੁ ਓਨੑਾ ਕਾ ਮਿਟਸਿ ਨਾਹਿ ॥
ਹੇ ਭਾਈ! (ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਣ ਵਾਲੇ) ਉਹਨਾਂ ਮਨੁੱਖਾਂ ਦਾ (ਇਹ) ਕੀਤਾ ਹੋਇਆ ਕੰਮ (ਕੀਤੇ ਇਹਨਾਂ ਕੰਮਾਂ ਦਾ ਸੰਸਕਾਰ-ਸਮੂਹ ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ ।
ਓਇ ਅਪਣਾ ਬੀਜਿਆ ਆਪਿ ਖਾਹਿ ॥
ਆਪਣੇ ਕੀਤੇ ਕਰਮਾਂ ਦਾ ਫਲ ਉਹ ਆਪ ਹੀ ਖਾਂਦੇ ਹਨ ।
ਜਨ ਕਾ ਰਖਵਾਲਾ ਆਪਿ ਸੋਇ ॥
ਆਪਣੇ ਸੇਵਕ ਦਾ ਰਾਖਾ ਪ੍ਰਭੂ ਆਪ ਬਣਦਾ ਹੈ ।
ਜਨ ਕਉ ਪਹੁਚਿ ਨ ਸਕਸਿ ਕੋਇ ॥੩॥
ਕੋਈ ਹੋਰ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ ।੩।
ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥
ਹੇ ਭਾਈ! ਜਿਸ ਪ੍ਰਭੂ ਦਾ ਅਤੁੱਟ ਅਤੇ ਪੂਰਨ ਪਰਤਾਪ ਹੈ,
ਅਖੰਡ ਪੂਰਨ ਜਾ ਕੋ ਪ੍ਰਤਾਪੁ ॥
ਉਸ ਨੇ (ਉਚੇਚਾ) ਜਤਨ ਕਰ ਕੇ ਆਪਣੇ ਸੇਵਕਾਂ ਦੀ ਸਦਾ ਆਪ ਰਾਖੀ ਕੀਤੀ ਹੈ ।
ਗੁਣ ਗੋਬਿੰਦ ਨਿਤ ਰਸਨ ਗਾਇ ॥
ਹੇ ਭਾਈ! ਉਸ ਗੋਬਿੰਦ ਦੇ ਗੁਣ ਸਦਾ ਆਪਣੀ ਜੀਭ ਨਾਲ ਗਾਇਆ ਕਰ ।
ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥
ਨਾਨਕ (ਭੀ) ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ ।੪।੧੨।
ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।
ਗੁਰ ਚਰਣ ਸਰੇਵਤ ਦੁਖੁ ਗਇਆ ॥
ਹੇ ਭਾਈ! (ਜਿਸ ਮਨੁੱਖ ਉਤੇ) ਪਾਰਬ੍ਰਹਮ ਪ੍ਰਭੂ ਨੇ ਮਿਹਰ ਕੀਤੀ,
ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥
ਗੁਰੂ ਦੇ ਚਰਨ ਹਿਰਦੇ ਵਿਚ ਵਸਾਂਦਿਆਂ ਉਸ ਮਨੁੱਖ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ,
ਸਰਬ ਮਨੋਰਥ ਪੂਰਨ ਕਾਮ ॥
ਉਸ ਦੀਆਂ ਸਾਰੀਆਂ ਮੁਰਾਦਾਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।
ਜਪਿ ਜੀਵੈ ਨਾਨਕੁ ਰਾਮ ਨਾਮ ॥੧॥
ਹੇ ਭਾਈ! ਨਾਨਕ (ਭੀ) ਉਸ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹੈ ।੧।
ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥
ਹੇ ਭਾਈ! (ਮਨੁੱਖ ਵਾਸਤੇ) ਉਹ ਰੁੱਤ ਸੋਹਣੀ ਹੁੰਦੀ ਹੈ ਜਦੋਂ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸਦਾ ਹੈ ।
ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥
ਗੁਰੂ ਦੀ ਸਰਨ ਤੋਂ ਬਿਨਾ (ਲੁਕਾਈ) ਵਿਲਕਦੀ ਦਿੱਸਦੀ ਹੈ । ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।੧।ਰਹਾਉ।