Sri Guru Granth Sahib Ji — Ang 1120 (punjabi)
ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥
ਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ।੧।
ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥
ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ ।
ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥
ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ।੨।੨।੪।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਪ੍ਰਿਅ ਕੀ ਪ੍ਰੀਤਿ ਪਿਆਰੀ ॥
ਹੇ ਭਾਈ! ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ ।
ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥
ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ।ਰਹਾਉ।
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥
ਹੇ ਭਾਈ! ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,
ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥
ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤਿ®ਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ । ਹੇ ਭਾਈ! ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ।੧।
ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥
(ਆਖ—ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ) ।
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥
ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ।੨।੩।੫।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਹਰਿ ਹਰਿ ਹਰਿ ਗੁਨ ਗਾਵਹੁ ॥
ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ ।
ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥
ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ ।ਰਹਾਉ।
ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥
ਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤਿ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ ।
ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥
ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ।੧।
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥
ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼ (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ ।
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥
ਹੇ ਨਾਨਕ! (ਆਖ—ਹੇ ਭਾਈ!) ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ ।੨।੪।੬।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਹਰਿ ਬਿਨੁ ਜਨਮੁ ਅਕਾਰਥ ਜਾਤ ॥
ਹੇ ਭਾਈ! ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ।
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥
(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ।ਰਹਾਉ।
ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥
ਹੇ ਭਾਈ! (ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ ।
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥
ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ।੧।
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥
ਹੇ ਭਾਈ! ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕੋ੍ਰਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ ।
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥
ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ।੨।੫।੭।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਹਰਿ ਬਿਨੁ ਕੋਇ ਨ ਚਾਲਸਿ ਸਾਥ ॥
ਹੇ ਭਾਈ! (ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ ।
ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥
ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ।ਰਹਾਉ।
ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ ॥
ਹੇ ਭਾਈ! (ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ ।
ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ । ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ।੧।
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥
ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।
ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥
ਹੇ ਨਾਨਕ! (ਆਖ—ਹੇ ਪ੍ਰਭੂ!) ਦਾਸ ਗਰੀਬ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ । ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ।੨।੬।੮।
ਕੇਦਾਰਾ ਮਹਲਾ ੫ ਘਰੁ ੫
ਕੇਦਾਰਾ। ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਬਿਸਰਤ ਨਾਹਿ ਮਨ ਤੇ ਹਰੀ ॥
ਹੇ ਭਾਈ! (ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥
ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ।ਰਹਾਉ।
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
ਹੇ ਭਾਈ! (ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ® ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤਿ®ਪਤ ਨਹੀਂ ਹੁੰਦਾ । ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ ।