Sri Guru Granth Sahib Ji — Ang 1117 (punjabi)
ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥
ਹੇ ਭਾਈ! ਮਸੂਲੀਆਂ ਨੇ ਕਈ ਹੀਲੇ ਸੋਚੇ, ਕਈ ਸੋਚਾਂ ਸੋਚੀਆਂ, (ਆਖ਼ਿਰ ਉਹਨਾਂ ਨੇ) ਵਿਚਾਰ ਕਰ ਕੇ ਵੇਖ ਲਿਆ (ਕਿ ਮਸੂਲ ਉਗਰਾਹੁਣ ਵਿਚ ਸਾਡੀ ਪੇਸ਼ ਨਹੀਂ ਜਾ ਸਕਦੀ), ਆਪਣੀਆਂ ਗੋਲਕਾਂ ਬੰਦ ਕਰ ਕੇ ਉਹ ਸਾਰੇ ਉੱਠ ਕੇ ਚਲੇ ਗਏ ।
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥
ਹੇ ਭਾਈ! (ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ । ਉਥੇ ਇਕ ਅਜਬ ਤਮਾਸ਼ਾ ਹੋਇਆ ।੫।
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥
ਹੇ ਭਾਈ! ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ । (ਉਹਨਾਂ) ਗੁਰੂ ਦੀ Eਟ ਲਈ, ਸਤਿਗੁਰੂ ਦਾ ਪੱਲਾ ਫੜਿਆ ।
ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥
(ਗੁਰੂ ਪਾਸੋਂ) ਪੁੱਛ ਕੇ ਉਹਨਾਂ ਪੰਚਾਂ ਨੇ ਇਹ ਨਿਰਨਾ ਕਰ ਲਿਆ ਕਿ ‘ਗੁਰੂ ਸਤਿਗੁਰੂ’ ‘ਗੁਰੁ ਗੋਵਿੰਦ’ ਨੂੰ (ਹਿਰਦੇ ਵਿਚ ਵਸਾਣਾ ਹੀ ਅਸਲ) ਸਿਮ੍ਰਿਤੀ ਹੈ ।
ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥
ਹੇ ਭਾਈ! ਉਹਨਾਂ ਸਾਰੇ ਮਹਾਂ ਜਨਾਂ ਨੇ (ਗੁਰੂ ਪਾਸੋਂ ਪੁੱਛ ਕੇ) ਇਹ ਨਿਰਨਾ ਕਰ ਲਿਆ (ਕਿ ਜਿਵੇਂ) ਸੁਕਦੇਵ ਨੇ ਪ੍ਰਹਿਲਾਦ ਨੇ ਸ੍ਰੀ ਰਾਮ ਚੰਦਰ ਨੇ ‘ਗੋਵਿੰਦ, ਗੋਵਿੰਦ’ ਆਖ ਆਖ ਕੇ ‘ਗੁਰ ਗੋਵਿੰਦ’ ਦਾ ਨਾਮ ਸਿਮਰਿਆ ਸੀ (ਤਿਵੇਂ ਗੁਰ ਗੋਵਿੰਦ ਨੂੰ ਸਿਮਰਨਾ ਹੀ ਅਸਲ) ਸਿਮ੍ਰਿਤੀਆਂ ਤੇ ਸ਼ਾਸਤਰ ਹਨ ।
ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥
(ਉਹਨਾਂ ਸੁਕ ਪ੍ਰਹਿਲਾਦ ਸ੍ਰੀ ਰਾਮ ਨੇ) ਸਰੀਰ-ਨਗਰ ਵਿਚ ਵੱਸਣ ਵਾਲੇ ਸਰੀਰ-ਕਿਲ੍ਹੇ ਵਿਚ ਵੱਸਣ ਵਾਲੇ (ਕਾਮਾਦਿਕ) ਪੰਜ ਚੋਰਾਂ ਨੂੰ ਪੰਜ ਡਾਕੂਆਂ ਨੂੰ (ਮਾਰ ਕੇ) ਉਹਨਾਂ ਦਾ (ਆਪਣੇ ਅੰਦਰੋਂ) ਨਿਸ਼ਾਨ ਹੀ ਮਿਟਾ ਦਿੱਤਾ ਸੀ ।
ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥
ਹੇ ਭਾਈ! (ਨਗਰ ਦੇ ਪੰਚਾਂ ਨੇ ਗੁਰੂ) ਨਾਨਕ ਦੀ ਰਾਹੀਂ ਗੁਰੂ ਦੇ ਉਪਦੇਸ਼ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਨ ਦੀ ਦਾਤਿ ਹਾਸਲ ਕਰ ਲਈ । (ਨਗਰ ਵਿਚ) ਸਦਾ ਕੀਰਤਨ ਹੋਣ ਲੱਗ ਪਏ—(ਇਹੀ ਉਹਨਾਂ ਮਹਾ ਜਨਾਂ ਵਾਸਤੇ) ਪੁਰਾਣਾਂ ਦੇ ਪਾਠ ਅਤੇ ਪੁੰਨ-ਦਾਨ (ਹੋ ਗਏ) ।
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥
ਹੇ ਭਾਈ! ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ । (ਉਹਨਾਂ) ਗੁਰੂ ਦੀ Eਟ ਲਈ, (ਉਹਨਾਂ) ਸਤਿਗੁਰੂ ਦਾ ਪੱਲਾ ਫੜਿਆ ।੬।੪।੧੦।
ਤੁਖਾਰੀ ਛੰਤ ਮਹਲਾ ੫
ਤੁਖਾਰੀ ਛੰਤ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥
ਹੇ ਸੋਹਣੇ ਲਾਲ! ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪੈ ਕੇ) ਮੈਂ ਆਪਣਾ ਇਹ) ਮਨ (ਤੈਨੂੰ) ਦੇ ਦਿੱਤਾ ਹੈ, ਮੈਂ ਤੈਥੋਂ ਸਦਕੇ ਜਾਂਦਾ ਹਾਂ ।
ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥
ਹੇ ਲਾਲ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਮੇਰਾ ਮਨ (ਤੇਰੇ ਨਾਮ-ਰਸ ਨਾਲ) ਭਿੱਜ ਗਿਆ ਹੈ ।
ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥
ਹੇ ਮੁਰਾਰੀ! (ਮੇਰਾ ਇਹ) ਮਨ (ਤੇਰੇ ਨਾਮ-ਰਸ ਨਾਲ ਇਉਂ) ਭਿੱਜ ਗਿਆ ਹੈ (ਮੇਰੇ ਅੰਦਰ ਤੇਰਾ ਇਤਨਾ) ਪਿਆਰ ਬਣ ਗਿਆ ਹੈ (ਕਿ ਇਸ ਨਾਮ-ਜਲ ਤੋਂ ਬਿਨਾ ਇਹ ਮਨ ਜੀਊ ਹੀ ਨਹੀਂ ਸਕਦਾ) ਜਿਵੇਂ ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ) ।
ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥
ਹੇ ਮੇਰੇ ਮਾਲਕ! ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਇਵਜ਼ ਮਿਲ ਨਹੀਂ ਸਕਦਾ), ਤੇਰੇ ਟਿਕਾਣੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥
ਹੇ ਸਾਰੇ ਗੁਣ ਦੇਣ ਵਾਲੇ ਮਾਲਕ! ਮੇਰੀ ਗਰੀਬ ਦੀ ਇਕ ਬੇਨਤੀ ਸੁਣ—(ਮੈਨੂੰ) ਨਾਨਕ ਨੂੰ ਆਪਣਾ ਦਰਸਨ ਬਖ਼ਸ਼,
ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥
ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਇਹ ਨਿਮਾਣੀ ਜਿਹੀ ਜਿੰਦ ਤੈਥੋਂ ਵਾਰਨੇ ਕਰਦਾ ਹਾਂ ।੧।
ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥
ਹੇ ਮੇਰੇ ਪ੍ਰਭੂ! (ਮੇਰਾ) ਇਹ ਸਰੀਰ ਤੇਰਾ (ਦਿੱਤਾ ਹੋਇਆ ਹੈ), (ਮੇਰਾ) ਇਹ ਮਨ ਤੇਰਾ (ਬਖ਼ਸ਼ਿਆ ਹੋਇਆ ਹੈ), ਸਾਰੇ ਗੁਣ ਭੀ ਤੇਰੇ ਹੀ ਬਖ਼ਸ਼ੇ ਮਿਲਦੇ ਹਨ ।
ਖੰਨੀਐ ਵੰਞਾ ਦਰਸਨ ਤੇਰੇ ॥
ਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ ।
ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥
ਹੇ ਮੇਰੇ ਪ੍ਰਭੂ! (ਮੈਂ) ਤੇਰੇ ਦਰਸਨ (ਤੋਂ ਸਦਕੇ ਜਾਂਦਾ ਹਾਂ) । ਅੱਖ ਝਮਕਣ ਜਿਤਨੇ ਸਮੇ ਲਈ ਹੀ (ਮੇਰੇ ਵਲ) ਨਿਗਾਹ ਕਰ । (ਤੈਨੂੰ) ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ।
ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥
ਹੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਸੁਣੀਂਦਾ ਹੈ । ਜੇ ਤੂੰ (ਮੇਰੇ ਉਤੇ) ਮਿਹਰ ਕਰੇਂ ਤਾਂ ਹੀ ਮੈਂ (ਤੇਰਾ ਨਾਮ ਜਲ) ਪੀ ਸਕਦਾ ਹਾਂ ।
ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥
ਹੇ ਮੇਰੇ ਪ੍ਰਭੂ-ਪਤੀ! ਤੇਰੇ ਦਰਸਨ ਦੀ ਖ਼ਾਤਰ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਉਸ ਤਾਂਘ ਦੀ (ਮਾਨੋ) ਪਿਆਸ ਲੱਗੀ ਹੋਈ ਹੈ (ਦਰਸਨ ਤੋਂ ਬਿਨਾ ਉਹ ਪਿਆਸ ਮਿਟਦੀ ਨਹੀਂ) ਜਿਵੇਂ ਪਪੀਹਾ (ਸ੍ਵਾਂਤੀ ਨਛੱਤ® ਦੀ ਵਰਖਾ ਦੀ) ਬੂੰਦ ਨੂੰ ਤਾਂਘਦਾ ਰਹਿੰਦਾ ਹੈ ।
ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥
ਹੇ ਨਾਨਕ! ਆਖ—ਹੇ ਮੇਰੇ ਪ੍ਰਭੂ! ਮੈਨੂੰ (ਆਪਣਾ) ਦਰਸਨ ਦੇਹ, ਮੈਂ ਆਪਣੀ ਇਹ ਜਿੰਦ ਤੈਥੋਂ ਕੁਰਬਾਨ ਕਰਦਾ ਹਾਂ ।੨।
ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਬੇਅੰਤ ਵੱਡਾ ਸ਼ਾਹ ਹੈਂ ।
ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥
ਹੇ ਪ੍ਰਭੂ! ਤੂੰ (ਸਾਡਾ) ਪ੍ਰੀਤਮ ਹੈਂ, (ਸਾਡਾ) ਪਿਆਰਾ ਹੈਂ । ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈਂ, ਤੂੰ ਸਾਡੀ ਜਿੰਦ ਦਾ ਰਾਖਾ ਹੈਂ ।
ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥
ਹੇ ਪ੍ਰਭੂ! ਤੰੂ (ਸਾਨੂੰ) ਜਿੰਦ ਦੇਣ ਵਾਲਾ ਹੈਂ, ਸਾਰੇ ਸੁਖ ਦੇਣ ਵਾਲਾ ਹੈਂ । ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਜਾਂਦੇ ਹਨ ।
ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥
ਹੇ ਪ੍ਰਭੂ! ਜਿਹੋ ਜਿਹਾ ਹੁਕਮ ਤੂੰ ਕੀਤਾ ਹੁੰਦਾ ਹੈ, ਜੀਵ ਉਹੀ ਕੰਮ ਕਰਦਾ ਹੈ ।
ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥
ਹੇ ਭਾਈ! ਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਨੇ ਗੁਰੂ ਦੀ ਸੰਗਤਿ ਵਿਚ (ਰਹਿ ਕੇ ਆਪਣੇ) ਮਨ ਨੂੰ ਵੱਸ ਵਿਚ ਕਰ ਲਿਆ ।
ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥
ਹੇ ਨਾਨਕ! ਆਖ—(ਹੇ ਪ੍ਰਭੂ! ਮੇਰੀ ਇਹ) ਨਿਮਾਣੀ ਜਿੰਦ ਤੈਥੋਂ ਸਦਕੇ ਹੈ । ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ।੩।
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ ।
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ) ।
ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥
ਹੇ ਅਸਾਂ ਜੀਵਾਂ ਦੇ ਮਾਲਕ! ਹੇ ਸਭ ਜੀਵਾਂ ਦਾ ਪਰਦਾ ਢੱਕਣ ਦੀ ਸਮਰਥਾ ਵਾਲੇ! ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ! ਹੇ ਨਾਸ-ਰਹਿਤ ਸੁਆਮੀ!
ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥
ਹੇ ਅਦਿ®ਸ਼ਟ ਸੁਆਮੀ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!
ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥
ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ । ਕੋਈ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਦਾ ਹੈਂ ।
ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
ਦਾਸ ਨਾਨਕ ਉਸ (ਗੁਰੂ) ਤੋਂ ਕੁਰਬਾਨ ਹੈ (ਜਿਸ ਦੀ ਕਿਰਪਾ ਨਾਲ) ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਿਲ ਜਾਂਦਾ ਹੈ