Sri Guru Granth Sahib Ji — Ang 1100 (punjabi)
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥
ਹੇ ਨਾਨਕ! (ਤਿ®ਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤਿ®ਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ।੩।
ਪਉੜੀ ॥
pauVI[
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,
ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥
ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ ।
ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥
ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤਿ®ਸ਼ਨਾ ਉਸ ਨੇ ਮਿਟਾ ਲਈ ਹੈ ।
ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥
ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੋਈ ਹੈ ।
ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥
ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ® ਹੈ ਸਹਾਇਤਾ ਕਰਨ ਵਾਲਾ ਹੈ ।
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥
ਉਸ ਨੇ ਵੈਰੀ ਤੇ ਮਿਤ® ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ® ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ ।
ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥
ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ,
ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥
ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤਿ ਬਣ ਜਾਂਦੀ ਹੈ ।੧੬।
ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥
ਹੇ ਨਾਨਕ! ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ ।
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥
ਫਿਰ ਭੀ, ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥
ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ) ।
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥
ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ । (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥
ਹੇ ਮਿਤ®! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ ।
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥
ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ।੩।
ਪਉੜੀ ॥
pauVI[
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥
ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ—ਇਹ ਸਭ ਨਾਸਵੰਤ ਹਨ ।
ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥
ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ ।
ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥
ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ ।
ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥
ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ ।
ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥
ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ—ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ ।
ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥
ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ ।
ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥
ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ ।
ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥
ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ । ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ।੧੭।
ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥
ਹੇ ਮਿਤ®-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ।
ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥
ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ) ।੧।
ਮਃ ੫ ॥
ਪੰਜੀਵੀਂ ਪਾਤਿਸ਼ਾਹੀ।
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥
(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ ।
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥
ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ । ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੰੂ ਆਪ ਹੀ ਮੇਹਰ ਕਰ) ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥
(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ ।
ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥
ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ । ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪੇ੍ਰਮੀ ਦਾ ਮਨ ਖਲੋਂਦਾ ਨਹੀਂ ਹੈ ।੩।
ਪਉੜੀ ॥
pauVI[
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥
ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ,
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥
ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ—ਆਖ਼ਰ ਨਾਸਵੰਤ ਹਨ ।
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥
ਚਾਰ ਵੇਦ ਸਿਮ੍ਰਿਤੀਆਂ ਸਾਸਤ® ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ ।
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥
ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ ।
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥
ਜਤੀ ਸਤੀ ਸੰਨਿਆਸੀ—ਇਹ ਸਾਰੇ ਭੀ ਮੌਤ ਦੇ ਅਧੀਨ ਹਨ ।
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥
ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ—ਇਹ ਭੀ ਨਾਸਵੰਤ ਹਨ ।
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥
(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ ।
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥
ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ । ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ।੧੮।
ਸਲੋਕ ਡਖਣੇ ਮਃ ੫ ॥
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥
ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ,
ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥
ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕੋ®ੜਾਂ ਦੁੱਖ ਵਾਪਰਨ ।੧।