Sri Guru Granth Sahib Ji — Ang 1098 (punjabi)
ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥
ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ) ।
ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥
ਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈਂ ਜੋ ਕੁਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ ।
ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥
ਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ ।੧੦।
ਡਖਣੇ ਮਃ ੫ ॥
ਪੰਜਵੀਂ ਪਾਤਿਸ਼ਾਹੀ।
ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥
ਹੇ ਨਾਨਕ! (ਆਖ—) ਹੇ ਪਤੀ-ਪ੍ਰਭੂ! ਜਦੋਂ ਤੰੂ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ,
ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥
ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥
(ਪ੍ਰਭੂ ਦੀ ਯਾਦ ਤੋਂ ਵਿਰਵੇ ਰਹਿ ਕੇ ਨਿਰੇ) ਖਾਣ-ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ । ਇਸ ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ) ।
ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥
(ਤਾਹੀਏਂ) ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ, ਜੋ ਪ੍ਰਭੂ ਦੇ ਦੀਦਾਰ ਵਿਚ ਰੰਗੇ ਹੋਏ ਹਨ ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥
ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ ।
ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥
(ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ ।੨੩।
ਪਉੜੀ ॥
pauVI[
ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥
ਪ੍ਰਭੂ ਦੀ ਮੇਹਰ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ (ਪ੍ਰਭੂ ਦੀ ਮੇਹਰ ਨਾਲ ਹੀ ਗੁਰੂ ਮਿਲਦਾ ਹੈ, ਤੇ) ਗੁਰੂ ਤੋਂ ਬਿਨਾ ਮਨੁੱਖ ਦਾ ਮਾਇਆ-ਵੇੜ੍ਹਿਆ ਮਨ (ਪ੍ਰਭੂ-ਚਰਨਾਂ ਵਿਚ) ਜੁੜਦਾ ਹੀ ਨਹੀਂ ।
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
ਸੰਸਾਰ ਵਿਚ ਧਰਮ ਹੀ ਸਦਾ ਇਕ-ਰਸ ਰਹਿੰਦਾ ਹੈ, ਪਰ ਇਹ ਮਨ (ਜਦੋਂ ਤਕ) ਪਾਪਾਂ ਵਿਚ ਪਰਵਿਰਤ (ਹੈ) ਬਿਲਕੁਲ ਅਡੋਲਤਾ ਵਿਚ ਟਿਕਿਆ ਨਹੀਂ ਰਹਿ ਸਕਦਾ,
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥
(ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ) ਰਤਾ ਭੀ ਸਮਾਂ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ ।
ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥
(ਜਦੋਂ ਤੋਂ ਦੁਨੀਆ ਬਣੀ ਹੈ) ਚੌਹਾਂ ਹੀ ਜੁਗਾਂ ਦੇ ਸਮੇਂ ਨੂੰ ਵਿਚਾਰ ਕੇ ਮੈਂ ਵੇਖ ਲਿਆ ਹੈ ਕਿ ਮਨ ਦਾ ਅਹੰਕਾਰ ਸੰਗਤਿ ਤੋਂ ਬਿਨਾ ਦੂਰ ਨਹੀਂ ਹੁੰਦਾ,
ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥
ਗੁਰਮੁਖਾਂ ਦੀ ਸੰਗਤਿ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਮੁੱਕ ਸਕਦੀ ।
ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥
(ਜਦ ਤਕ ਮਨ ਵਿਚ ਹਉਮੈ ਹੈ, ਤਦ ਤਕ ਮਾਲਕ-ਪ੍ਰਭੂ ਨਾਲੋਂ ਵਿੱਥ ਹੈ) ਜਦ ਤਕ ਮਾਲਕ ਨਾਲੋਂ ਵਿੱਥ ਹੈ ਤਦ ਤਕ ਮਨੁੱਖ ਉਸ ਦੇ ਗੁਣਾਂ ਦੀ ਡੂੰਘਾਈ ਵਿਚ ਟਿਕ ਨਹੀਂ ਸਕਦਾ ।
ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੈ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਦੇ ਹਿਰਦੇ ਵਿਚ ਹੀ ਅਬਿਨਾਸ਼ੀ ਪ੍ਰਭੂ ਦਾ ਦਰਬਾਰ ਲੱਗ ਜਾਂਦਾ ਹੈ ।
ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥
ਪ੍ਰਭੂ ਦੀ ਮੇਹਰ ਨਾਲ ਹੀ ਮਨੁੱਖ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਤੇ ਮੇਹਰ ਨਾਲ ਹੀ ਆਤਮਕ ਸੁਖ ਪ੍ਰਾਪਤ ਕਰਦਾ ਹੈ ।੧੧।
ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥
ਉਹ ਮਾਲਕ-ਪ੍ਰਭੂ ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈ, ਮੈਂ ਉਸ ਨੂੰ (ਬਾਹਰ) ਹਰ ਥਾਂ ਭਾਲਦਾ ਫਿਰਦਾ ਸਾਂ;
ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥
ਪਰ ਹੁਣ ਜਦੋਂ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਦਾ ਹਾਂ, ਉਹ ਮੈਨੂੰ ਮੇਰੇ ਹਿਰਦੇ ਵਿਚ ਹੀ ਦਿੱਸ ਰਿਹਾ ਹੈ ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥
ਹੇ ਮਾਂ! ਮਾਲਕ-ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ-ਮੋਤੀ ਦਿੱਤਾ ।
ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥
(ਹੁਣ) ਮੂੰਹੋਂ ਉਸ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਮੇਰਾ ਹਿਰਦਾ ਠੰਢਾ-ਠਾਰ ਹੋ ਗਿਆ ਹੈ ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥
ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ ।
ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥
ਜਦੋਂ ਉਹ ਇਕ ਵਾਰੀ ਭੀ (ਮੇਰੇ ਵਲ) ਤੱਕਦਾ ਹੈ, ਮੈਨੂੰ ਅਜੇਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜੇਹੜੇ ਕਿਸੇ ਭੀ ਕੀਮਤ ਤੋਂ ਮਿਲ ਨਹੀਂ ਸਕਦੇ) ।੩।
ਪਉੜੀ ॥
pauVI[
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥
ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ ।
ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥
ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ ।
ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ ।
ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥
ਹੇ ਸੰਤ ਜਨੋ! (ਤੁਸੀਂ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ ।
ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥
(ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ ।
ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥
(ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ ।
ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥
ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ ।
ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥
ਹੇ ਮੇਰੇ ਮਿਤ®! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ।੧੨।
ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।
ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥
ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ ।
ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥
ਜਦੋਂ ਤੂੰ ਆਪਣੇ ਚਰਨ ਮੇਰੇ ਹਿਰਦੇ-ਤਖ਼ਤ ਨਾਲ ਛੁਹਾਂਦਾ ਹੈਂ, ਮੈਂ ਕੌਲ ਫੁੱਲ ਵਾਂਗ ਖਿੜ ਪੈਂਦਾ ਹਾਂ ।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥
ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ ।
ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥
ਮੈਂ ਅਜੇਹੀ ਗੰਨੇ ਦੀ ਮਿਠਾਸ ਬਣਨਾ ਸਿੱਖ ਲਵਾਂ ਕਿ (ਗੰਨੇ ਨੂੰ) ਮੁੜ ਮੁੜ ਪੀਤਿਆਂ ਭੀ ਨਾਹ ਮੁੱਕੇ (ਭਾਵ, ਮੈਂ ਆਪਾ-ਭਾਵ ਮਿਟਾ ਦਿਆਂ, ਤੇ ਆਪਾ ਵਾਰਦਿਆਂ ਕਦੇ ਅੱਕਾਂ ਨਾਹ, ਰੱਜਾਂ ਨਾਹ) ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥
(ਹੇ ਭਾਈ!) ਦੁਨੀਆ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, (ਇਸ ਦੁਨੀਆ ਨੂੰ) ਧੂਏਂ ਦਾ ਪਹਾੜ ਸਮਝ ।
ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥
(ਦੁਨੀਆ ਦਾ) ਦੋ ਘੜੀਆਂ ਦਾ ਸੁਖ (ਮਾਣਿਆਂ) ਇਸ ਜੀਵ-ਰਾਹੀ ਨੂੰ ਅਨੇਕਾਂ ਜੂਨਾਂ (ਵਿਚ ਭਟਕਣਾ ਪੈਂਦਾ ਹੈ) ।੩।
ਪਉੜੀ ॥
pauVI[
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥
ਜਿਸ ਪ੍ਰਭੂ ਦਾ ਕੋਈ ਚਿਹਨ-ਚੱਕ® ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ ।