Sri Guru Granth Sahib Ji — Ang 1094 (punjabi)
ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥
(ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ ।
ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥
ਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, Eਥੇ ਤਾਂ (ਸਿਫ਼ਤਿ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸੇ੍ਰਸ਼ਟ ਕਰਨੀ (ਮਿਥੀ ਜਾਂਦੀ) ਹੈ,
ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ ॥
(ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ
ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥
(ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ ।
ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥
ਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪੇ੍ਰਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ (‘ਬਿਖਿਆ’ ਦੇ ਅਸਰ ਤੋਂ) ਬਚ ਜਾਂਦੇ ਹਨ ।੨।
ਪਉੜੀ ॥
pauVI[
ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥
ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ (ਮੌਜੂਦ) ਹੈ ।
ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥
ਪਰ ਜੋ ਮਨੁੱਖ (ਪ੍ਰਭੂ ਦੀ ਇਸ ਹਰ ਥਾਂ ਮੌਜੂਦ ਹੋਣ ਦੀ) ਰਜ਼ਾ ਨੂੰ ਨਹੀਂ ਸਮਝਦਾ, ਉਹ ਮਨੁੱਖ ਡੋਲਦਾ ਰਹਿੰਦਾ ਹੈ ।
ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥
ਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸੇ ਪਾਸੇ (ਹਰੇਕ ਜੀਵ ਨੂੰ) ਲਾਂਦਾ ਹੈ, ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ।
ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ ॥
(ਉਂਞ ਤਾਂ) ਸਭ ਜੀਵਾਂ ਦਾ ਮਾਲਕ ਇਕ ਪਰਮਾਤਮਾ ਹੀ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਵਿਚ) ਜੁੜਿਆ ਜਾ ਸਕਦਾ ਹੈ;
ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥
(ਸੋ) ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।
ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥
(ਜਗਤ ਦੇ ਇਹ) ਸਾਰੇ ਕੌਤਕ ਉਸ ਮਾਲਕ ਦੇ ਹੀ ਹਨ; ਹੇ ਨਾਨਕ! ਜਿਵੇਂ ਉਹ ਆਪ ਜੀਵ ਨੂੰ ਨਚਾਂਦਾ ਹੈ ਤਿਵੇਂ ਜੀਵ ਨੱਚਦਾ ਹੈ ।੨੨।੧।ਸੁਧੁ।
ਮਾਰੂ ਵਾਰ ਮਹਲਾ ੫ ਡਖਣੇ ਮਃ ੫
ਮਾਰੂ ਵਾਰ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥
ਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ,
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥
ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥
ਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ) ।
ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥
ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥
ਹੇ ਸੋਹਣੇ ਕੰਤ! ਸਵੇਰੇ ਉੱਠਾਂ ਤੇ (ਪਹਿਲਾਂ) ਤੇਰਾ ਦਰਸਨ ਕਰਾਂ ।
ਕਾਜਲੁ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥
ਤੇਰਾ ਦਰਸਨ ਕਰਨ ਤੋਂ ਬਿਨਾ ਕੱਜਲ ਹਾਰ ਪਾਨ ਦਾ ਰਸ—ਇਹ ਸਾਰੇ ਹੀ ਰਸ ਸੁਆਹ ਸਮਾਨ ਹਨ ।੩।
ਪਉੜੀ ॥
pauVI[
ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਅਤੇ ਤੂੰ ਆਪਣਾ ਅਟੱਲ ਨਿਯਮ ਹੀ ਹਰ ਥਾਂ ਕਾਇਮ ਕੀਤਾ ਹੋਇਆ ਹੈ ।
ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥
ਜਗਤ ਪੈਦਾ ਕਰ ਕੇ ਤੂੰ ਇਹ ਨਿਯਮ ਭੀ ਬਣਾ ਦਿੱਤਾ ਕਿ (ਜੀਵਾਂ ਨੂੰ) ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ ।
ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥
ਹੇ ਹਰੀ! ਤੇਰੀ ਹੀ ਆਗਿਆ ਅਨੁਸਾਰ ਵੇਦ (ਆਦਿਕ ਧਰਮ-ਪੁਸਤਕਾਂ ਪਰਗਟ) ਹੋਏ, ਜਿਨ੍ਹਾਂ ਨੇ (ਜਗਤ ਵਿਚ) ਪਾਪ ਤੇ ਪੁੰਨ ਨੂੰ ਨਿਖੇੜਿਆ ਹੈ,
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥
ਤੂੰ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਨੂੰ ਪੈਦਾ ਕੀਤਾ, ਤੂੰ ਹੀ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ-ਰੂਪ ਜਗਤ ਬਣਾਇਆ ਹੈ ।
ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥
ਹੇ ਹਰੀ! ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਇਸ ਵਿਚ ਅਨੇਕਾਂ ਰੰਗ ਸਜਾਏ ਹਨ ।
ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥
ਵਖ ਵਖ ਭਾਂਤ ਦੇ ਜੀਵ ਪੈਦਾ ਕਰ ਕੇ ਤੂੰ (ਜੀਵਾਂ ਦੇ ਅੰਦਰ) ਆਪਣੀ ਸੱਤਿਆ ਕਾਇਮ ਕੀਤੀ ਹੈ ।
ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥
ਹੇ ਸਦਾ-ਥਿਰ ਸਿਰਜਣਹਾਰ! ਕੋਈ ਜੀਵ (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣ ਸਕਦਾ ।
ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥੧॥
ਸਭ ਤਰ੍ਹਾਂ ਦੇ ਭੇਤ ਤੂੰ ਆਪ ਹੀ ਜਾਣਦਾ ਹੈਂ, ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉਤੇ ਤੋਰ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦਾ ਹੈਂ ।੧।
ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥
ਜੇ ਤੂੰ ਮੇਰਾ ਮਿਤ® ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ ।
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥
ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ ।੧।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥
ਹੇ ਦੁਰਜਨ! ਤੂੰ ਅੱਗ ਵਿਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ ।
ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥
ਹੇ (ਮੇਰੇ) ਕੰਤ! ਤੂੰ (ਮੇਰੀ ਹਿਰਦਾ ਰੂਪੀ -) ਸੇਜ ਉਤੇ (ਆ ਕੇ) ਸੌਂ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ।੨।
ਮਃ ੫ ॥
ਪੰਜਵੀਂ ਪਾਤਿਸ਼ਾਹੀ।
ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥
(ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਉਣ ਵਾਲਾ) ਹੈ ।
ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ® ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ ।੩।
ਪਉੜੀ ॥
pauVI[
ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ ਦਇਆਲ ਤੇ ਬੇਅੰਤ ਹੈਂ, ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ ।
ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥
ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈਂ ।
ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕੁਰ ਸਗਲ ਰਉਣ ॥
ਹੇ ਮੇਰੇ ਸਰਬ-ਵਿਆਪਕ ਮਾਲਕ! ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ ।
ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥
ਹੇ ਜਗਤ ਉੱਧਾਰਣ ਵਾਲੇ ਅਬਿਨਾਸੀ ਪ੍ਰਭੂ! ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ ।