Sri Guru Granth Sahib Ji — Ang 126 (hindi)
ਆਪੇ ਊਚਾ ਊਚੋ ਹੋਈ ॥ ॥
आप ही ऊँचा, ऊँचा होता है॥
ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥ ॥
जिसने आप ही प्रकट किया है, उसे कोई देखता है॥
ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥ ॥
हे नानक! नाम हृदय में बसता है, आप ही देखकर प्रकट करता है॥८॥२६॥२७॥
ਮਾਝ ਮਹਲਾ ੩ ॥ ॥
माझ महला ३ ॥
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ॥
मेरा प्रभु सब जगह परिपूर्ण रहता है॥
ਗੁਰ ਪਰਸਾਦੀ ਘਰ ਹੀ ਮਹਿ ਪਾਈ ॥ ॥
गुरु की कृपा से घर में ही पाया॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥ ॥
सदा सेवा करता हूँ, एक मन से ध्यान करता हूँ, गुरुमुख होकर सत्य में समा जाता हूँ॥१॥
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥ ॥
मैं बार-बार प्राण त्यागता हूँ, जग जीवन को मानकर बसाता हूँ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥ ॥
हे हरि! जग जीवन, निडर दाता, गुरुमति से सहज में समा जाता हूँ॥१॥ रहाउ ॥
ਘਰ ਮਹਿ ਧਰਤੀ ਧਉਲੁ ਪਾਤਾਲਾ ॥ ॥
घर में ही धरती, धूल और पाताल है॥
ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥ ॥
घर में ही प्रियतम सदा ही श्रेष्ठ है॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥ ॥
सदा आनंद में रहता है, सुखदाता, गुरुमति से सहज में समा जाता हूँ॥२॥
ਕਾਇਆ ਅੰਦਰਿ ਹਉਮੈ ਮੇਰਾ ॥ ॥
काया के अंदर मेरा अहंकार है॥
ਜੰਮਣ ਮਰਣੁ ਨ ਚੂਕੈ ਫੇਰਾ ॥ ॥
जन्म और मृत्यु का चक्र नहीं छूटता॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥ ॥
गुरुमुख होकर वह अहंकार मिट जाता है, सच्चे सत्य का ध्यान करता हूँ॥३॥
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ॥
काया के अंदर पाप और पुण्य दोनों भाई हैं॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥ ॥
दोनों मिलकर सृष्टि रची है॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥ ॥
दोनों को मारकर एक घर में आता हूँ, गुरुमति से सहज में समा जाता हूँ॥४॥
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ॥
घर में ही दूसरे भाव से अंधेरा है॥
ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥ ॥
ज्योति होती है, मेरा अहंकार छूट जाता है॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥ ॥
प्रकट हुआ शब्द, सुखदाता, रोज नाम का ध्यान करता हूँ॥५॥
ਅੰਤਰਿ ਜੋਤਿ ਪਰਗਟੁ ਪਾਸਾਰਾ ॥ ॥
अंदर ज्योति प्रकट होती है, फैलती है॥
ਗੁਰ ਸਾਖੀ ਮਿਟਿਆ ਅੰਧਿਆਰਾ ॥ ॥
गुरु की साक्षी से अंधेरा मिट जाता है॥
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥ ॥
कमल खिलता है, सदा सुख पाता हूँ, ज्योति ज्योति में मिल जाता हूँ॥६॥
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ ॥
अंदर महल, रत्न से भरे भंडार हैं॥
ਗੁਰਮੁਖਿ ਪਾਏ ਨਾਮੁ ਅਪਾਰਾ ॥ ॥
गुरुमुख होकर अपार नाम पाया॥
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥ ॥
गुरुमुख होकर सदा व्यापार करता हूँ, लाभ नाम सदा पाता हूँ॥७॥
ਆਪੇ ਵਥੁ ਰਾਖੈ ਆਪੇ ਦੇਇ ॥ ॥
आप ही रक्षा करता है आप
ਗੁਰਮੁਖਿ ਵਣਜਹਿ ਕੇਈ ਕੇਇ ॥ ॥
Rare is that Gurmukh who trades in this.
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥ ॥
O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||
ਮਾਝ ਮਹਲਾ ੩ ॥ ॥
Maajh, Third Mehla:
ਹਰਿ ਆਪੇ ਮੇਲੇ ਸੇਵ ਕਰਾਏ ॥ ॥
The Lord Himself leads us to merge with Him and serve Him.
ਗੁਰ ਕੈ ਸਬਦਿ ਭਾਉ ਦੂਜਾ ਜਾਏ ॥ ॥
Through the Word of the Guru's Shabad, the love of duality is eradicated.
ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥ ॥
The Immaculate Lord is the Bestower of eternal virtue. The Lord Himself leads us to merge in His Virtuous Goodness. ||1||
ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥ ॥
I am a sacrifice, my soul is a sacrifice, to those who enshrine the Truest of the True within their hearts.
ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥ ॥
The True Name is eternally pure and immaculate. Through the Word of the Guru's Shabad, it is enshrined within the mind. ||1||Pause||
ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥ ॥
The Guru Himself is the Giver, the Architect of Destiny.
ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥ ॥
The Gurmukh, the humble servant who serves the Lord, comes to know Him.
ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥ ॥
Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥ ॥
Within the cave of this body, there is one beautiful place.
ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥ ॥
Through the Perfect Guru, ego and doubt are dispelled.
ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥ ॥
Night and day, praise the Naam, the Name of the Lord; imbued with the Lord's Love, by Guru's Grace, you shall find Him. ||3||