Sri Sarbloh Granth — Page 78 (french)
ਦੀਨ ਦਯਾਲ ਪ੍ਰਭੁ ਕ੍ਰਿਪਾਲ ਰੱਛਪਾਲ ਜੈ ਹਰੀ॥
Dīn Dayāl Prabhu Kripāl Rachhpāl Jai Harī.
ਨਿਹਕਲੰਕ ਬਜੇ ਡੰਕ ਕੋਟ ਬੰਕ ਜੈ ਕਰੀ॥
Nihakalank bajē ḍaṅk koṭ baṅk jai karī.
ਜੈ ਗੁਬਿੰਦ ਜੈ ਮੁਕੰਦ ਪਰਮਾਨੰਦ ਕੇਸਰੀ॥
Jai Gūbind Jai Mukand Paramānand Kesrī.
ਸੰਤ ਰਖ ਦੁਸ੍ਵ ਭੱਖ ਹਰਿ ਪ੍ਰਤਖ ਭਉ ਹਰੀ॥੮॥੨੦੮॥
Sant Rakh Duss Bhakh Har Pratak Bhau Harī.
ਕਵਲ ਨੈਨ ਮਧੁਰ ਬੈਨ ਸੁੰਦਰ ਸੈਨ ਸ੍ਯਾਮ ਜੀ॥
Kaval Nain Madhur Bain Sundar Sain Shyam Jī.
ਨਿਰੰਕਾਰ ਨਿਰ ਬਿਕਾਰ ਜੈ ਮੁਰਾਰਿ ਰਾਮ ਜੀ॥
Nirankar Nir Bikar Jai Murāri Rām Jī.
ਕੱਛ ਮੱਛ ਬਾਰਾਹ ਨਰ ਸਿੰਘ ਪਰਸੁਰਾਮ ਜੀ॥
Kachh Machh Bārāh Nar Singh Parasrām Jī.
ਜੈ ਜਗਨਨਾਥ ਬਿਸਪਾਲ ਸੁਖ ਧਾਮ ਜੀ॥੯॥੨੦੯॥
Jai Jagannāth Bisapāl Sukh Dhām Jī.
ਬਿਸਨੁਪਦ ਰਾਮਕਲੀ ਦੂਜੀ ਤਰਹ॥
Bisnūpad Rāmkalī Dūjī Tarah.
ਰੇ ਚਿਤ ਚੇਤ ਚਿੰਤਾਮਨਿ ਨਾਮ ਹਰੀ॥
Re Chit Chet Chintāman Nām Harī.
ਆਜ ਕਾਲ ਜਰ ਤੋਹਿ ਗ੍ਰਸਿ ਹੈ ਭੀਰ ਅਚਾਨਕ ਸੀਸ ਪਰੀ॥
Āj Kāl Jar Tohi Gras Hai Bhīr Achānak Sīs Parī.
ਜਿਉ ਜਲ ਤੰਤੁ ਮੀਨ ਕੋ ਫਾਸਤ ਤਿਉਂ ਤੋਹਿ ਫਾਸਤ ਕਾਲ ਜਰੀ॥
Jiu Jal Tant Mīn Ko Phāsat Tiuṅ Tohi Phāsat Kāl Jarī.