Sri Dasam Granth Sahib — Page 1016 (hindi)
ਚੜਿ ਬਿਵਾਨ ਮੈ ਤਹਾ ਸਿਧਰਿਯੈ ॥
उड़कर बिमान पर वहाँ सिद्ध हो जाऊँगा।
ਧਾਮ ਪਵਿਤ੍ਰ ਹਮਾਰੋ ਕਰਿਯੈ ॥੩੧॥
अपने धाम को पवित्र कर लूँगा। (31)
ਦੋਹਰਾ ॥
दोहरा।
ਅਨਰੁਧ ਸੁਨਿ ਐਸੇ ਬਚਨ ਤਹ ਤੇ ਕਿਯੋ ਪਯਾਨ ॥
अनिरुद्ध ने ऐसे वचन सुनकर वहाँ से प्रस्थान किया।
ਬਹਰ ਬੇਸਹਰ ਕੇ ਬਿਖੈ ਤਹਾ ਪਹੂੰਚਿਯੋ ਆਨਿ ॥੩੨॥
बसे हुए शहर में पहुँच गया। (32)
ਜੋ ਪ੍ਯਾਰੋ ਚਿਤ ਮੈ ਬਸ੍ਯੋ ਤਾਹਿ ਮਿਲਾਵੈ ਕੋਇ ॥
जो प्रिय मन में बसा है, उसे कोई मिला दे।
ਤਾ ਕੀ ਸੇਵਾ ਕੀਜਿਯੈ ਦਾਸਨ ਦਾਸੀ ਹੋਇ ॥੩੩॥
उसकी सेवा दास-दासी बनकर करूँगी। (33)
ਅੜਿਲ ॥
अड़िल।
ਕਹੌ ਤ ਦਾਸੀ ਹੋਇ ਨੀਰ ਗਗਰੀ ਭਰਿ ਲ੍ਯਾਊ ॥
कहूँ तो दासी बनकर पानी का घड़ा भर लाऊँ।
ਕਹੋ ਤਾ ਬੀਚ ਬਜਾਰ ਦਾਮ ਬਿਨੁ ਦੇਹ ਬਿਕਾਊ ॥
कहूँ तो बाज़ार में बिना दाम के देह बेच दूँ।
ਭ੍ਰਿਤਨ ਭ੍ਰਿਤਨੀ ਹੋਇ ਕਹੌ ਕਾਰਜ ਸੋਊ ਕੈਹੌ ॥
सेवक की दासी बनकर, कहूँ तो वह कार्य भी करूँगी।
ਹੋ ਤਵਪ੍ਰਸਾਦਿ ਮੈ ਸਖੀ ਆਜੁ ਸਾਜਨ ਕਹ ਪੈਹੌ ॥੩੪॥
आपकी कृपा से, सखी, आज मैंने प्रियतम को पा लिया है। (34)
ਤਵਪ੍ਰਸਾਦਿ ਮੈ ਸਖੀ ਆਜੁ ਸਾਜਨ ਕੋ ਪਾਯੋ ॥
आपकी कृपा से, सखी, आज मैंने प्रियतम को पा लिया है।
ਤਵਪ੍ਰਸਾਦਿ ਸੁਨਿ ਹਿਤੂ ਸੋਕ ਸਭ ਹੀ ਬਿਸਰਾਯੋ ॥
आपकी कृपा सुनकर, हे हितैषी, मैंने सारा शोक भुला दिया है।
ਤਵਪ੍ਰਸਾਦਿ ਸੁਨਿ ਮਿਤ੍ਰ ਭੋਗ ਭਾਵਤ ਮਨ ਕਰਿਹੌ ॥
आपकी कृपा सुनकर, हे मित्र, मैं मन में प्रेम का आनंद मनाऊँगी।
ਹੋ ਪੁਰੀ ਚੌਦਹੂੰ ਮਾਝ ਚੀਨਿ ਸੁੰਦਰ ਪਤਿ ਬਰਿਹੌ ॥੩੫॥
मैं चौदह लोकों में सुंदर पति प्राप्त करूँगी। (35)
ਦੋਹਰਾ ॥
दोहरा।
ਐਸੇ ਬਚਨ ਉਚਾਰਿ ਕਰਿ ਮਿਤਵਹਿ ਲਿਯੋ ਬੁਲਾਇ ॥
ऐसे वचन कहकर, मित्र को बुला लिया।
ਭਾਤਿ ਭਾਤਿ ਕੇ ਭੋਗ ਕਿਯ ਮਨ ਭਾਵਤ ਲਪਟਾਇ ॥੩੬॥
भाँति-भाँति के भोग किए, मन को भाने वाले से लिपट गई। (36)
ਚੌਪਈ ॥
चौपाई।
ਆਸਨ ਚੌਰਾਸੀ ਹੂੰ ਲਏ ॥
चौरासी आसन भी किए।
ਚੁੰਬਨ ਭਾਤਿ ਭਾਤਿ ਸੋ ਦਏ ॥
चुंबन अनेक प्रकार से दिए।
ਅਤਿ ਰਤਿ ਕਰਤ ਰੈਨਿ ਬੀਤਾਈ ॥
अत्यधिक प्रेम करते रात बीत गई।
ਊਖਾ ਕਾਲ ਪਹੂੰਚਿਯੋ ਆਈ ॥੩੭॥
ऊषा को समय का पता चला। (37)
ਭੋਰ ਭਈ ਘਰ ਮੀਤਹਿ ਰਾਖਿਯੋ ॥
भोर होने पर मित्र को घर में रखा।
ਬਾਣਾਸੁਰ ਸੋ ਪ੍ਰਗਟਿ ਨ ਭਾਖਿਯੋ ॥
बाणासुर को इसका पता नहीं चला।
ਤਬ ਲੌ ਧੁਜਾ ਬਧੀ ਗਿਰਿ ਗਈ ॥
तब तक ध्वजा गिर गई।
ਤਾ ਕੋ ਚਿਤ ਚਿੰਤਾ ਅਤਿ ਭਈ ॥੩੮॥
उसे बहुत चिंता हुई। (38)
ਦੋਹਰਾ ॥
दोहरा।
ਭਾਤਿ ਭਾਤਿ ਕੇ ਸਸਤ੍ਰ ਲੈ ਸੂਰਾ ਸਭੈ ਬੁਲਾਇ ॥
भाँति-भाँति के शस्त्र लेकर सब शूरवीरों को बुलाया।
ਸਿਵ ਕੋ ਬਚਨ ਸੰਭਾਰਿ ਕੈ ਤਹਾ ਪਹੂਚਿਯੋ ਆਇ ॥੩੯॥
शिव के वचन याद करके वहाँ आ पहुँचे। (39)
ਚੌਪਈ ॥
चौपाई।
ਜੋਰ ਅਨੀ ਰਾਜਾ ਇਤਿ ਆਯੋ ॥
राजा ने सेना एकत्रित की।
ਉਤ ਇਨ ਮਿਲਿ ਕੈ ਕੇਲ ਮਚਾਯੋ ॥
उधर दोनों ने मिलकर क्रीड़ा मचाई।
ਚੌਰਾਸਿਨ ਆਸਨ ਕਹ ਲੇਹੀ ॥
चौरासी आसन करते हुए।
ਹਸਿ ਹਸਿ ਦੋਊ ਅਲਿੰਗਨ ਦੇਹੀ ॥੪੦॥
हँस-हँसकर दोनों आलिंगन कर रहे थे। (40)
ਕੇਲ ਕਰਤ ਦੁਹਿਤਾ ਲਖਿ ਪਾਈ ॥
क्रीड़ा करते हुए पुत्री को देखा।
ਜਾਗ੍ਯੋ ਕ੍ਰੋਧ ਨ੍ਰਿਪਨ ਕੇ ਰਾਈ ॥
राजा का क्रोध जाग उठा।
ਅਬ ਹੀ ਇਨ ਦੁਹੂੰਅਨ ਗਹਿ ਲੈਹੈਂ ॥
अभी इन दोनों को पकड़ लूँगा।
ਮਾਰਿ ਕੂਟਿ ਜਮ ਲੋਕ ਪਠੈਹੈਂ ॥੪੧॥
मार-पीटकर यमलोक भेज दूँगा। (41)
ਦੋਹਰਾ ॥
दोहरा।
ਊਖਾ ਨਿਜੁ ਪਿਤੁ ਕੇ ਨਿਰਖਿ ਨੈਨ ਰਹੀ ਨਿਹੁਰਾਇ ॥
ऊषा ने अपने पिता के नेत्र देखकर सिर झुका लिया।
ਕਰਿਯੈ ਕਛੂ ਉਪਾਇ ਅਬ ਲੀਜੈ ਮੀਤ ਬਚਾਇ ॥੪੨॥
कुछ उपाय करो, अब मित्र को बचाओ। (42)
ਉਠਿ ਅਨਰੁਧ ਠਾਢੋ ਭਯੋ ਧਨੁਖ ਬਾਨ ਲੈ ਹਾਥ ॥
अनिरुद्ध उठकर खड़ा हो गया, हाथ में धनुष-बाण लेकर।
ਪ੍ਰਗਟ ਸੁਭਟ ਝਟਪਟ ਕਟੇ ਅਮਿਤ ਬਿਕਟ ਬਲ ਸਾਥ ॥੪੩॥
असंख्य भयंकर बल के साथ उसने तुरंत वीर योद्धाओं को काट डाला। (43)
ਭੁਜੰਦ ਛੰਦ ॥
भुजंग छंद।
ਪਰਿਯੋ ਲੋਹ ਗਾੜੋ ਮਹਾ ਜੁਧ ਮਚਿਯੋ ॥
लोहा भारी पड़ा, महान युद्ध मच गया।
ਲਏ ਪਾਰਬਤੀ ਪਾਰਬਤੀ ਨਾਥ ਨਚਿਯੋ ॥
पार्वती ने शिव को नचाया।