Sri Dasam Granth Sahib — Page 1311 (french)
ਆਗੇ ਕਰਿ ਤ੍ਰਿਯ ਮਿਤ੍ਰ ਨਿਕਾਰਾ ॥੧੨॥
Rejetant ainsi l'épouse et l'ami.
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੮॥੬੫੬੫॥ਅਫਜੂੰ॥
Ainsi se termine le récit de la femme, dans le dialogue du ministre et du roi, le trois cent cinquante-huitième récit. Terminé. Béni soit-il. Béni soit-il. Afajun.
ਚੌਪਈ ॥
Chaupai.
ਸੁਨੁ ਰਾਜਾ ਇਕ ਔਰ ਚਰਿਤ੍ਰ ॥
Écoute, ô roi, une autre histoire.
ਜਿਹ ਛਲ ਨਾਰਿ ਨਿਕਾਰਾ ਮਿਤ੍ਰ ॥
D'une femme qui a trompé et rejeté un ami.
ਪੂਰਬ ਦੇਸ ਅਪੂਰਬ ਨਗਰੀ ॥
Dans une ville sans pareille, d'un pays lointain.
ਤਿਹੂੰ ਭਵਨ ਕੇ ਬੀਚ ਉਜਗਰੀ ॥੧॥
Éclatante au milieu des trois mondes.
ਸਿਵ ਪ੍ਰਸਾਦ ਰਾਜਾ ਤਹ ਕੋ ਹੈ ॥
Il y avait un roi nommé Shiv Parsad.
ਸਦਾ ਸਰਬਦਾ ਸਿਵ ਰਤ ਸੋਹੈ ॥
Qui était toujours dévoué à Shiv.
ਭਾਵਨ ਦੇ ਤਿਹ ਨਾਰਿ ਭਣਿਜੈ ॥
Sa belle-fille était appelée sa femme.
ਮਨ ਮੋਹਨਿ ਦੇ ਸੁਤਾ ਕਹਿਜੈ ॥੨॥
Et la fille de son épouse était appelée sa fille.
ਸਾਹ ਮਦਾਰ ਪੀਰ ਤਹ ਜਾਹਿਰ ॥
Là, un saint, un Pîr, était présent.
ਸੇਵਤ ਜਾਹਿ ਭੂਪ ਨਰ ਨਾਹਰ ॥
Que le roi et d'autres hommes vénéraient.
ਏਕ ਦਿਵਸ ਨ੍ਰਿਪ ਤਹਾ ਸਿਧਾਰਾ ॥
Un jour, le roi s'y rendit.
ਦੁਹਿਤਾ ਸਹਿਤ ਲਏ ਸੰਗ ਦਾਰਾ ॥੩॥
Avec sa fille et sa femme.
ਅੜਿਲ ॥
Adhil.
ਏਕ ਪੁਰਖ ਨ੍ਰਿਪ ਕੀ ਦੁਹਿਤਾ ਕਹਿ ਭਾਇਯੋ ॥
Un homme s'approcha de la fille du roi.
ਪਠੈ ਸਹਚਰੀ ਤਾ ਕਹ ਤਹੀ ਬੁਲਾਇਯੋ ॥
Il envoya une compagne pour l'appeler.
ਤਹੀ ਕਾਮ ਕੇ ਕੇਲ ਤਰੁਨਿ ਤਾ ਸੌ ਕਿਯੋ ॥
Là, il eut des jeux d'amour avec la jeune femme.
ਹੋ ਹਸਿ ਹਸਿ ਕਰਿ ਆਸਨ ਤਾ ਕੋ ਕਸਿ ਕਸਿ ਲਿਯੋ ॥੪॥
Elle rit et le serra fort dans ses bras.
ਪੀਰ ਚੂਰਮਾ ਹੇਤ ਜੁ ਭੂਪ ਬਨਾਇਯੋ ॥
Le Pîr, pour le bien de Churama, avait créé cela.
ਅਧਿਕ ਭਾਗ ਕੌ ਤਾ ਮਹਿ ਤਰੁਨਿ ਮਿਲਾਇਯੋ ॥
La jeune femme s'y mêla, par une grande fortune.
ਸਭ ਸੋਫੀ ਤਿਹ ਖਾਇ ਦਿਵਾਨੇ ਹ੍ਵੈ ਪਰੇ ॥
Tous les Sofis en consommèrent, devenant fous.
ਹੋ ਜਾਨੁ ਪ੍ਰਹਾਰ ਬਿਨਾ ਸਗਰੇ ਆਪੇ ਮਰੇ ॥੫॥
Sache que tous moururent d'eux-mêmes, sans aucune blessure.
ਚੌਪਈ ॥
Chaupai.
ਸੋਫੀ ਭਏ ਸਭੇ ਮਤਵਾਰੇ ॥
Tous les Sofis devinrent ivres.
ਜਨੁ ਕਰ ਪਰੇ ਬੀਰ ਰਨ ਮਾਰੇ ॥
Comme des guerriers tombés au combat.
ਰਾਜ ਸੁਤਾ ਇਤ ਘਾਤ ਪਛਾਨਾ ॥
La fille du roi comprit cette ruse.
ਉਠ ਪ੍ਰੀਤਮ ਸੰਗ ਕਿਯਾ ਪਯਾਨਾ ॥੬॥
Elle s'enfuit avec son bien-aimé.
ਸੋਫੀ ਕਿਨੂੰ ਨ ਆਂਖਿ ਉਘਾਰੀ ॥
Aucun des Sofis n'ouvrit les yeux.
ਲਾਤ ਜਾਨੁ ਸੈਤਾਨ ਪ੍ਰਹਾਰੀ ॥
Comme si le pied de Satan les avait frappés.
ਭੇਦ ਅਭੇਦ ਨ ਕਿਨਹੂੰ ਪਾਯੋ ॥
Personne ne comprit le secret.
ਰਾਜ ਕੁਅਰਿ ਲੈ ਮੀਤ ਸਿਧਾਯੋ ॥੭॥
La princesse s'enfuit avec son ami.
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੯॥੬੫੭੨॥ਅਫਜੂੰ॥
Ainsi se termine le récit de la femme, dans le dialogue du ministre et du roi, le trois cent cinquante-neuvième récit. Terminé. Béni soit-il. Béni soit-il. Afajun.
ਚੌਪਈ ॥
Chaupai.
ਸੁਨੁ ਰਾਜਾ ਇਕ ਔਰ ਪ੍ਰਸੰਗਾ ॥
Écoute, ô roi, une autre histoire.
ਜਸ ਕਿਯ ਸੁਤਾ ਪਿਤਾ ਕੇ ਸੰਗਾ ॥
De ce qu'une fille fit avec son père.
ਪ੍ਰਬਲ ਸਿੰਘ ਰਾਜਾ ਇਕ ਅਤਿ ਬਲ ॥
Il y avait un roi puissant, Prabal Singh.
ਅਰਿ ਕਾਪਤ ਜਾ ਕੇ ਡਰ ਜਲ ਥਲ ॥੧॥
Dont la peur faisait trembler les ennemis, dans l'eau et sur la terre.
ਸ੍ਰੀ ਝਕਝੂਮਕ ਦੇ ਤਿਹ ਬਾਰਿ ॥
Dans la ville de Shri Jhakjhūmak.
ਘੜੀ ਆਪੁ ਜਨੁ ਬ੍ਰਹਮ ਸੁ ਨਾਰ ॥
Il y avait une femme, comme créée par Brahma.
ਤਹ ਥੋ ਸੁਘਰ ਸੈਨ ਖਤਿਰੇਟਾ ॥
Là se trouvait un homme habile, Khatreta.
ਇਸਕ ਮੁਸਕ ਕੇ ਸਾਥ ਲਪੇਟਾ ॥੨॥
Entouré d'amour et de parfum.
ਜਗੰਨਾਥ ਕਹ ਭੂਪ ਸਿਧਾਯੋ ॥
Le roi se rendit à Jagannath.
ਪੁਤ੍ਰ ਕਲਤ੍ਰ ਸੰਗ ਲੈ ਆਯੋ ॥
Amenant avec lui sa femme et ses enfants.
ਜਗੰਨਾਥ ਕੋ ਨਿਰਖ ਦਿਵਾਲਾ ॥
Voyant Jagannath, il devint fou.
ਬਚਨ ਬਖਾਨਾ ਭੂਪ ਉਤਾਲਾ ॥੩॥
Le roi prononça des paroles précipitées.